ਚੰਡੀਗੜ੍ਹ ਪੁਲਿਸ ਦੀ ਮਹਿਲਾ ਕਰਮਚਾਰੀ ਨੂੰ ਮੋਹਾਲੀ ਪੁਲਿਸ ਨੇ ਨਾਕੇ ’ਤੇ ਰੋਕਿਆ
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੋਹਾਲੀ ਅਤੇ ਪੰਚਕੂਲਾ ਦੇ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰ ਦਿਤੇ ਗਏ ਹਨ। ਇਹ ਕਾਰਨ ਜਿਥੇ ਆਮ ਜਨਤਾ ਪ੍ਰੇਸ਼ਾਨ
ਚੰਡੀਗੜ੍ਹ, 21 ਅਪ੍ਰੈਲ (ਤਰੁਣ ਭਜਨੀ): ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੋਹਾਲੀ ਅਤੇ ਪੰਚਕੂਲਾ ਦੇ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰ ਦਿਤੇ ਗਏ ਹਨ। ਇਹ ਕਾਰਨ ਜਿਥੇ ਆਮ ਜਨਤਾ ਪ੍ਰੇਸ਼ਾਨ ਹੈ, ਉਥੇ ਹੀ ਇਨ੍ਹਾ ਥਾਵਾਂ ਤੋਂ ਚੰਡੀਗੜ੍ਹ ਰੋਜ਼ਾਨਾ ਆਉਣ ਵਾਲੇ ਸਰਕਾਰੀ ਮੁਲਾਜ਼ਮ ਵੀ ਪ੍ਰੇਸ਼ਾਨ ਹੋ ਰਹੇ ਹਨ। ਇਥੋਂ ਤਕ ਕਿ ਪੁਲਿਸ ਕਰਮਚਾਰੀਆਂ ਨੂੰ ਵੀ ਡਿਉਟੀ ਤੇ ਬਾਰਡਰ ਪਾਰ ਨਹੀ ਕਰਨ ਦਿਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਮੋਹਾਲੀ ਦੇ ਨਵਾਂਗਾਉ ਦਾ ਹੈ। ਜਿਥੇ ਚੰਡੀਗੜ੍ਹ ਪੁਲਿਸ ਦੀ ਇਕ ਮਹਿਲਾ ਪੁਲਿਸ ਕਰਮਚਾਰੀ ਨੂੰ ਪੰਜਾਬ ਪੁਲਿਸ ਨੇ ਬਾਰਡਰ ਪਾਰ ਨਹੀ ਕਰਨ ਦਿਤਾ।
ਮਹਿਲਾ ਪੁਲਿਸ ਕਰਮਚਾਰੀ ਅਤੇ ਪੰਜਾਬ ਪੁਲਿਸ ਦੀ ਇਕ ਮਹਿਲਾ ਸਬ ਇੰਸਪੈਕਟਰ ਨਾਲ ਇਸ ਸਬੰਧ ਵਿਚ ਹੋਈ ਝੜੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਜਿਸ ਵਿਚ ਚੰਡੀਗੜ੍ਹ ਪੁਲਿਸ ਦੀ ਮਹਿਲਾ ਕਰਮਚਾਰੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਪਹਿਲਾਂ ਅਰਾਮ ਨਾਲ ਉਥੋਂ ਲੰਘਣ ਲਈ ਕਹਿੰਦੀ ਹੈ, ਪਰ ਜਦੋਂ ਕਾਫ਼ੀ ਕੋਸ਼ਿਸ਼ ਤੋਂ ਬਾਅਦ ਵੀ ਮਹਿਲਾ ਪੁਲਿਸ ਕਰਮਚਾਰੀ ਨੂੰ ਉਥੋਂ ਲੰਘਣ ਨਹੀ ਦਿਤਾ ਜਾਂਦਾ ਤਾਂ ਇਸ ਕਰਮਚਾਰੀ ਨੂੰ ਗੱਸਾ ਆ ਜਾਂਦਾ ਹੈ ਅਤੇ ਇਸਦੀ ਮਹਿਲਾ ਸਬ ਇੰਸਪੈਕਟਰ ਨਾਲ ਬਹਿਸ ਹੋ ਜਾਂਦੀ ਹੈ।
ਕਾਫ਼ੀ ਦੇਰ ਬਹਿਸ ਦੇ ਬਾਵਜੂਦ ਵੀ ਚੰਡੀਗੜ੍ਹ ਦੀ ਮਹਿਲਾ ਪੁਲਿਸ ਕਰਮਚਾਰੀ ਨੂੰ ਲੰਘਣ ਨਹੀਂ ਦਿਤਾ ਜਾਂਦਾ। ਇਹ ਮਹਿਲਾ ਕਰਮਚਾਰੀ ਬਕਾਇਦਾ ਵਰਦੀ ਵਿਚ ਹੁੰਦੀ ਹੈ ਅਤੇ ਬਾਰ ਬਾਰ ਡਿਉਟੀ ਤੇ ਜਾਣ ਦੀ ਗੱਲ ਨਾਕੇ ਤੇ ਤਾਇਨਾਤ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਕਹਿੰਦੀ ਹੈ। ਪਰ ਆਖ਼ਰ ਵਿਚ ਕਾਫ਼ੀ ਬਹਿਸ ਤੋਂ ਬਾਅਦ ਮਹਿਲਾ ਪੁਲਿਸ ਕਰਮਚਾਰੀ ਵਾਪਸ ਮੁੜ ਜਾਂਦੀ ਹੈ।