ਆਂਗਨਵਾੜੀ ਮੁਲਾਜ਼ਮ ਯੂਨੀਅਨ ਵਲੋਂ ਅਪਣੇ ਘਰਾਂ ਦੀਆਂ ਛੱਤਾਂ 'ਤੇ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਂਗਨਵਾੜੀ ਮੁਲਾਜ਼ਮ ਯੂਨੀਅਨ ਵਲੋਂ ਅਪਣੇ ਘਰਾਂ ਦੀਆਂ ਛੱਤਾਂ 'ਤੇ ਰੋਸ ਪ੍ਰਦਰਸ਼ਨ

ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਘਰਾਂ ਦੀਆਂ ਛੱਤਾਂ 'ਤੇ ਰੋਸ ਪ੍ਰਦਰਸ਼ਨ ਕਰਦੀਆਂ ਹੋਈਆਂ।

ਕੁਰਾਲੀ , 21  ਅਪ੍ਰੈਲ (ਕੁਲਵੰਤ ਸਿੰਘ ਧੀਮਾਨ) : ਆਂਗਨਵਾੜੀ ਵਰਕਰਾਂ  ਹੈਲਪਰਾਂ ਕਰੋਨਾ ਦੀ ਮਹਾਂਮਾਰੀ ਵਿਚ ਮੋਢੇ ਨਾਲ ਮੋਢਾ ਜੋੜ ਕੇ ਫ਼ਰੰਟ ਲਾਈਨ ਉਤੇ ਕੰਮ ਕਰ ਰਹੀਆਂ ਹਨ।


ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਦੀਆਂ 26 ਲੱਖ ਆਂਗਨਵਾੜੀ ਵਰਕਰਾਂ ਹੈਲਪਰਾਂ  ਜੋ ਫ਼ਰੰਟ ਉੱਤੇ ਕੋਰੋਨਾ ਦੀ ਮਹਾਮਾਰੀ ਨੂੰ ਰੋਕਣ ਲਈ ਸਮਾਜਿਕ ਸੁਰੱਖਿਆ ਦੀਆਂ ਸੇਵਾਵਾ ਘਰ ਘਰ ਪਹੁੰਚਾਉਣ ਲਈ ਬੱਚਿਆਂ  ਅਤੇ ਗਰਭਵਤੀ ਔਰਤਾਂ ਨੂੰ ਨਿਊਟਰੇਸ਼ਨ ਤਹਿਤ ਆਂਗਨਵਾੜੀ ਦੁਆਰਾ ਦਿਤੀਆਂ ਜਾਦੀਆਂ ਸੇਵਾਵਾਂ ਨੂੰ ਘਰ ਘਰ ਪਹੁਚਾਉਣ ਲਈ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਕੰਮ ਕਰ ਰਹੀਆਂ ਹਨ ਜਦੋ ਕਿ ਕੇਂਦਰ ਸਰਕਾਰ ਨੇਇਸ ਮਹਾਮਾਰੀ ਦੌਰਾਨ  ਫਰੰਟ ਲਾਈਨਾਂ ਤੇ ਕੰਮ ਕਰਨ ਵਾਲੇ ਵਰਕਰਾਂ ਲਈ ਕਰੋਨਾ ਰਿਸਕਵਰ ਬੀਮਾ ਦੇ ਤਹਿਤ ਪੰਜਾਹ ਲੱਖ ਦਾ ਬੀਮਾ ਦੇਣਦੀ ਘੋਸਣਾ ਕੀਤੀ ਹੈ ਪਰ ਇਥੇ ਵੀ ਆਂਗਨਵਾੜੀ ਵਰਕਰਾਂ ਤੇ ਹੈਲਪਰਾ ਨਾਲ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ ਗਿਆ ਹੈ ਜਿਸ ਦੇ ਰੋਸ ਵਜੋਂ ਆਂਗਨਵਾੜੀ ਮੁਲਾਜ਼ਮ  ਯੂਨੀਅਨ ਪੰਜਾਬ (ਸੀਟੂ) ਵਲੋਂ ਆਲ ਇੰਡੀਆ ਸੀਟੂ ਦੇ ਸੱਦੇ 'ਤੇ ਪੰਜਾਬ ਦੀਆਂ ਸਮੂਹ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਅਪਣੇ ਘਰਾਂ ਦੀਆਂ ਛੱਤਾਂ 'ਤੇ ਹੱਥਾਂ ਵਿਚ ਤਖ਼ਤੀਆਂ ਫੜ੍ਹ ਕੇ ਰੋਸ ਜ਼ਾਹਰ ਕੀਤਾ ਗਿਆ।


ਬਲਾਕ ਮਾਜਰੀ ਪ੍ਰਧਾਨ ਗੁਰਦੀਪ ਕੌਰ ਲਖਨੌਰ ਨੇ ਕਿਹਾ ਕਿ ਐਡਵਾਈਜਰੀ ਬੋਰਡ ਅਤੇ ਚਾਈਲਡ ਵੈਲਫ਼ੇਟਰ ਕੌਂਸਲ ਅਧੀਨ ਕੰਮ ਕਰਨ ਵਾਲੀਆਂ ਤਿੰਨ ਹਜ਼ਾਰ ਦੇ ਲਗਭਗ ਆਗਨਵਾੜੀ ਵਰਕਰ ਹੈਲਪਰ ਪਿਛਲੇ ਤਿੰਨ ਮਹੀਨਿਆ ਤੋਂ ਜਿਨ੍ਹਾਂ ਨੂੰ ਮਾਣਭੱਤਾ ਨਹੀਂ ਮਿਲਿਆ ਅਤੇ ਉਹ ਭੁੱਖੇ ਪੇਟ ਕੰਮਕਰਨ ਵਿਚ ਮਜਬੂਰ ਹਨ।