ਪੰਜਾਬ 'ਵਰਸਟੀ ਸਮੇਤ 4 ਕੇਂਦਰਾਂ 'ਤੇ ਹੋਵੇਗੀ ਕੋਰੋਨਾ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਵਰਸਟੀ ਸਮੇਤ 4 ਕੇਂਦਰਾਂ 'ਤੇ ਹੋਵੇਗੀ ਕੋਰੋਨਾ ਜਾਂਚ

ਪੰਜਾਬ 'ਵਰਸਟੀ ਸਮੇਤ 4 ਕੇਂਦਰਾਂ 'ਤੇ ਹੋਵੇਗੀ ਕੋਰੋਨਾ ਜਾਂਚ

ਚੰਡੀਗੜ੍ਹ, 21 ਅਪ੍ਰੈਲ (ਬਠਲਾਣਾ) : ਪੰਜਾਬ ਯੂਨੀਵਰਸਟੀ ਤੋਂ ਇਲਾਵਾ ਇੰਮਟੈਕ, ਆਈਸ਼ਰ ਅਤੇ ਆਈ.ਐਨ.ਐਸ.ਟੀ. ਵਿਖੇ 4 ਕੇਂਦਰਾਂ ਤੇ ਕੋਵਿਡ-19 ਦੀ ਜਾਂਚ ਹੋ ਸਕੇਗੀ। ਪੰਜਾਬ 'ਵਰਸਟੀ ਦੇ ਬੁਲਾਰੇ ਨੇ ਦਸਿਆ ਕਿ ਕੇਂਦਰ ਸਰਕਾਰ ਦੇ ਬਾਇਉ ਤਕਨਾਲੋਜੀ ਵਿਭਾਗ ਨੇ ਚੰਡੀਗੜ੍ਹ-ਮੁਹਾਲੀ ਖੇਤਰ ਲਈ ਇਨ੍ਹਾਂ ਚਾਰ ਕੇਂਦਰਾਂ ਦੀ ਪਛਾਣ ਕੀਤੀ ਹੇ। ਜੇ ਭਵਿੱਖ ਵਿਚ ਲੋੜ ਪਈ ਤਾਂ ਇਥੇ ਜਾਂਚ ਹੋ ਸਕੇਗੀ। ਇੰਮਟੈਕ ਵਲੋਂ ਨਮੂਨੇ ਇਕੱਠੇ ਕਰ ਕੇ ਆਰ.ਐਨ.ਏ. ਵੱਖ ਕੀਤਾ ਜਾਵੇਗਾ, ਜੋ ਕਿੱਟਾਂ ਸਮੇਤ ਬਾਕੀ ਤਿੰਨ ਕੇਂਦਰਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ। ਪੰਜਾਬ ਯੂਨੀਵਰਸਟੀ ਅਪਣੇ ਆਪ ਵੀ ਕੋਰੋਨਾ ਟੈਸਟ ਲਈ ਤਿਆਰੀ ਕਰ ਰਹੀ ਹੈ। ਯੂਨੀਵਰਸਟੀ ਦੇ 40 ਖੋਜ ਸਕਾਲਰ ਇਹ ਜਾਂਚ ਕਰਨ ਲਈ ਅਪਣੀਆਂ ਸੇਵਾਵਾਂ ਦੇ ਚੁਕੇ ਹਨ, ਇਨ੍ਹਾਂ 'ਚੋਂ 10 ਖੋਜ ਸਕਾਲਰ ਟ੍ਰੇਨਿੰਗ ਵੀ ਲੈ ਰਹੇ ਹਨ।


ਖੋਜ ਸਕਾਲਰਾਂ ਨੂੰ ਟ੍ਰੇਨਿੰਗ : ਕੋਰੋਨਾ ਵਰਗੀਆਂ ਮਹਾਂਮਾਰੀਆਂ ਨੂੰ ਰੋਕਣ ਲਈ ਭਵਿੱਖ ਲਈ ਖੋਜ ਸਕਾਲਰਾਂ ਨੂੰ ਤਿਆਰ ਕਰਨ ਲਈ ਪੰਜਾਬ 'ਵਰਸਟੀ ਨੇ ਆਨਲਾਈਨ ਕੌਮੀ ਸੈਮੀਨਾਰ ਲਾਇਆ, ਜਿਸ ਵਿਚ 900 ਦੇ ਕਰੀਬ ਖੋਜ ਸਕਾਲਰ ਦੇਸ਼ ਭਰ ਤੋਂ ਹਿੱਸਾ ਲੈਣਗੇ।