ਲਾਕਡਾਊਨ ਦੌਰਾਨ ਦੁਖੀ ਐਨ. ਆਰ. ਆਈ. ਨੇ ਕੀਤੀ ਫਾਹਾ ਲੈ ਕੇ ਖ਼ੁਦਕੁਸ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ’ਚ ਪੈਂਦੇ ਕਾਕੀ ਪਿੰਡ ਵਾਸੀ ਇਕ ਇੰਗਲੈਂਡ ਤੋਂ ਆਏ ਵਿਅਕਤੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿਚ ਚੱਲ ਰਹੇ ਲਾਕਡਾਊਨ ਦੌਰਾਨ

File photo

ਜਲੰਧਰ, 21 ਅਪ੍ਰੈਲ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ) : ਜਲੰਧਰ ’ਚ ਪੈਂਦੇ ਕਾਕੀ ਪਿੰਡ ਵਾਸੀ ਇਕ ਇੰਗਲੈਂਡ ਤੋਂ ਆਏ ਵਿਅਕਤੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿਚ ਚੱਲ ਰਹੇ ਲਾਕਡਾਊਨ ਦੌਰਾਨ ਇੰਗਲੈਂਡ ਵਾਪਸ ਨਾ ਜਾਣ ਤੋਂ ਦੁਖੀ ਹੋ ਕੇ ਅਪਣੇ ਘਰ ਵਿਚ ਫਾਹਾ ਲਾ ਕੇ ਜਾਨ ਦੇ ਦਿਤੀ। ਕਾਕੀ ਪਿੰਡ ਵਾਸੀ ਅਮਰਜੀਤ ਸਿੰਘ ਜੋ ਕਿ ਲਾਕਡਾਊਨ ਤੋਂ ਪਹਿਲਾਂ ਇੰਗਲੈਂਡ ਤੋਂ ਵਾਪਸ ਅਪਣੇ ਪਿੰਡ ਆਇਆ ਸੀ ਅਤੇ ਕੁਝ ਦਿਨਾਂ ਬਾਅਦ ਹੀ ਉਸ ਨੇ ਇੰਗਲੈਂਡ ਵਾਪਸ ਚਲੇ ਜਾਣਾ ਸੀ ਪਰ ਲਾਕਡਾਊਨ ਹੋਣ ਕਾਰਨ ਸਾਰੀਆਂ ਇੰਟਰਨੈਸ਼ਨਲ ਫਲਾਈਟਾਂ ਬੰਦ ਹੋ ਜਾਣ ਕਾਰਨ ਉਹ ਆਪਣੇ ਪਿੰਡ ਵਿਚ ਹੀ ਫਸ ਗਿਆ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ

ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਉਸਨੇ ਆਪਣੇ ਕਮਰੇ ਵਿਚ ਫਾਹਾ ਲਾ ਕੇ ਜਾਨ ਦੇ ਦਿਤੀ। ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦ ਉਸ ਦੇ ਪ੍ਰਵਾਰਕ ਮੈਂਬਰ ਕਮਰੇ ਵਿਚ ਪਹੁੰਚੇ ਤਾਂ ਉਸ ਦੀ ਲਾਸ਼ ਫਾਹੇ ’ਤੇ ਲਟਕ ਰਹਿ ਸੀ ? ਥਾਣਾ ਰਾਮਾਮੰਡੀ ਦੀ ਪੁਲਿਸ ਨੇ ਮੌਕੇ ’ਤੇ ਮ੍ਰਿਤਕ ਦੇਹ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਐਸਐਚਓ ਨੇ ਕਿਹਾ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਸ ਨੇ ਕਿਹਾ ਕਿ ਜਦੋਂ ਤੋਂ ਉਹ ਵਿਦੇਸ਼ ਤੋਂ ਵਾਪਸ ਆਇਆ ਹੈ ਤਾਂ ਕੁਝ ਦਿਨਾਂ ਤੋਂ ਉਹ ਪ੍ਰੇਸ਼ਾਨ ਸੀ।