ਕਣਕ ਦੀ ਕਢਾਈ ਦੌਰਾਨ ਨੌਜਵਾਨ ਦੀ ਬਾਂਹ ਕੱਟੀ ਗਈ
ਕ੍ਰਿਪਾਲ ਸਿੰਘ ਪੁਤਰ ਜਸਵੀਰ ਸਿੰਘ ਪਿੰਡ ਦਬਖੇੜਾ ਦੀ ਬੀਤੇ ਦਿਨੀਂ ਕਣਕ ਦੀ ਕਢਾਈ ਕਰਦੇ ਸਮੇਂ ਬਾਂਹ ਕੱਟੀ ਗਈ ਹੈ । ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ
ਭਨੁਪਲੀ, 21 ਅਪ੍ਰੈਲ (ਅਵਤਾਰ ਸਿੰਘ ਬਹਿਲੂ) : ਕ੍ਰਿਪਾਲ ਸਿੰਘ ਪੁਤਰ ਜਸਵੀਰ ਸਿੰਘ ਪਿੰਡ ਦਬਖੇੜਾ ਦੀ ਬੀਤੇ ਦਿਨੀਂ ਕਣਕ ਦੀ ਕਢਾਈ ਕਰਦੇ ਸਮੇਂ ਬਾਂਹ ਕੱਟੀ ਗਈ ਹੈ । ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ । ਪ੍ਰਵਾਰ ਦੀ ਸਾਰੀ ਜਿੰਮੇਂਵਾਰੀ ਇਸ ਦੇ ਮੋਢਿਆਂ ’ਤੇ ਹੀ ਸੀ ਜੋ ਮਿਹਨਤ ਮਜਦੂਰੀ ਕਰ ਕੇ ਘਰ ਦਾ ਗੁਜਾਰਾ ਕਰਦਾ ਸੀ ।ਹੁਣ ਅਪੰਗ ਹੋਣ ਕਰ ਕੇ ਇਸਦੇ ਇਲਾਜ, ਦੋ ਵਕਤ ਦੀ ਪ੍ਰਵਾਰ ਲਈ ਰੋਟੀ ਅਤੇ ਹੋਰ ਨਿੱਜੀ ਲੋੜਾਂ ਲਈ ਘਰ ਵਿਚ ਮੁਸ਼ਕਲਾਂ ਦਾ ਪਹਾੜ ਟੁਟ ਗਿਆ ਹੈ ।
ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਪ੍ਰਧਾਨ ਸ੍ਰੀ ਗੁਰੂ ਗੋਬਿੰਦ ਸਿੱਘ ਸੁਪੋਰਟਸ ਕਲਬ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਸੁਖਦੇਵ ਸਿੰਘ ਸਾਬਕਾ ਸਰਪੰਚ ਖਾਨਪੁਰ, ਸਰਦਾਰਨੀ ਹਰਪ੍ਰੀਤ ਕੌਰ ਨੰਬਰਦਾਰ ਜਿੰਦਵੜੀ, ਸ੍ਰੀ ਸੁੱਚਾ ਸਿੰਘ ਖਟੜਾ ਸਾਬਕਾ ਸਰਪੰਚ ਮਹੈਣ, ਸ੍ਰ. ਹਰਦੇਵ ਸਿੰਘ ਦੇਬੀ, ਭਾਈ ਪਰਮਜੀਤ ਸਿੰਘ ਮੁੱਖ ਸੇਵਾਦਾਰ ਗੁ. ਕੁਸਟ ਨਿਵਾਰਨ ਭਾਤਪੁਰ ਸਾਹਿਬ, ਸ੍ਰੀ ਜਸਵੀਰ ਸਿੰਘ ਸਾਬਕਾ ਸਰਪੰਚ ਢੇਰ ਅਤੇ ਹੋਰ ਪਤਵੰਤਿਆਂ ਵਲੋਂ, ਸਮਰੱਥ ਅਤੇ ਦਿਆਲੂ ਲੋਕਾਂ ਨੂੰ ਇਸ ਪ੍ਰਵਾਰ ਦੀ ਹਰ ਪੱਖੋਂ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਆਰਥਕ ਪੱਖੋਂ ਬਣਦੀ ਇਮਦਾਦ ਉਸਦੀ ਵਿਧਵਾ ਮਾਤਾ ਨਾਲ ਮੋਬਾਇਲ ਨੰ.9501578718 ’ਤੇ ਸੰਪਰਕ ਕੀਤਾ ਜਾ ਸਕਦਾ ਹੈ।