ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੇ ਖਾਇਆ ਜ਼ਹਿਰ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਨਾਨੋਵਾਲ ਦੇ ਇਕ ਵਿਅਕਤੀ ਵਲੋਂ ਜਹਿਰ ਖਾ ਕੇ ਆਤਮ ਹਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ

File Photo

ਭਾਦਸੋਂ, 21 ਅਪ੍ਰੈਲ (ਗੁਰਪ੍ਰੀਤ ਸਿੰਘ ਆਲੋਵਾਲ) : ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਨਾਨੋਵਾਲ ਦੇ ਇਕ ਵਿਅਕਤੀ ਵਲੋਂ ਜਹਿਰ ਖਾ ਕੇ ਆਤਮ ਹਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਉਰਫ਼ ਕਾਲਾ ਪੁੱਤਰ ਕਸ਼ਮੀਰ ਸਿੰਘ ਉਮਰ ਕਰੀਬ 40 ਸਾਲ ਵਾਸੀ ਨਾਨੋਵਾਲ ਨੇ ਅਪਣੀ ਮੋਟਰ ਉਤੇ ਜਾ ਕੇ ਜਹਿਰੀਲੀ ਦਵਾਈ ਪੀ ਲਈ ਜਿਸ ਨੂੰ ਸਿਵਲ ਹਸਪਤਾਲ ਭਾਦਸੋਂ ਵਿਖੇ ਲਿਆਂਦਾ ਗਿਆ

ਜਿਥੇ ਡਾਕਟਰਾਂ ਵਲੋਂ ਉਸਨੂੰ ਮਿ੍ਰਤਕ ਘੋਸ਼ਿਤ ਕੀਤਾ ਗਿਆ। ਜਾਂਚ ਅਧਿਕਾਰੀ ਏ. ਐਸ. ਆਈ ਮੇਵਾ ਸਿੰਘ ਨੇ ਦਸਿਆ ਕਿ ਮਿ੍ਰਤਕ ਦੀ ਪਤਨੀ ਕਮਲਜੀਤ ਕੌਰ ਦੇ ਬਿਆਨਾ ਦੇ ਆਧਾਰ ਤੇ 174 ਦੀ ਕਾਰਵਾਈ ਕਰ ਦਿਤੀ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।  ਉਨਾ ਦੱਸਿਆ ਕਿ ਪਤਨੀ ਦੇ ਬਿਆਨਾ ਮੁਤਾਬਕ ਮਿ੍ਰਤਕ ਕਾਫੀ ਦੇਰ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ।