ਪਵਿੱਤਰ ਰਮਜ਼ਾਨ ਘਰਾਂ ’ਚ ਨਮਾਜ਼ ਅਦਾ ਕਰਨਗੇ ਮੁਸਲਮਾਨ : ਸ਼ਾਹੀ ਇਮਾਮ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੇ ਇਤਿਹਾਸਿਕ ਜਾਮਾ ਮਸਜਿਦ ਤੋਂ ਪਵਿੱਤਰ ਰਮਜਾਨ ਸਰੀਫ ਦੇ ਮਹੀਨੇ ਨੂੰ ਲੈ ਕੇ ਹੁਕਮ ਜਾਰੀ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ

File Photo

ਲੁਧਿਆਣਾ, 21 ਅਪ੍ਰੈਲ (ਆਰ.ਪੀ ਸਿੰਘ) : ਇਥੇ ਇਤਿਹਾਸਿਕ ਜਾਮਾ ਮਸਜਿਦ ਤੋਂ ਪਵਿੱਤਰ ਰਮਜਾਨ ਸਰੀਫ ਦੇ ਮਹੀਨੇ ਨੂੰ ਲੈ ਕੇ ਹੁਕਮ ਜਾਰੀ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਪਵਿੱਤਰ ਰਮਜਾਨ ਦੇ ਮਹੀਨੇ ਵਿਚ ਸਾਰੇ ਮੁਸਲਮਾਨ ਰਮਜਾਨ ਦੇ ਰੋਜ਼ੇ ਰੱਖਣ  ਦੇ ਨਾਲ ਨਾਲ ਤਰਾਵੀਹ ਦੀ ਨਮਾਜ ਅਪਣੇ ਘਰਾਂ ਵਿਚ ਹੀ ਅਦਾ ਕਰਨਗੇ। 

ਸ਼ਾਹੀ ਇਮਾਮ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਮਸਜ਼ਿਦਾਂ ਵਿਚ ਕੁਰਾਨ ਪਾਕ ਸੁਣਾਇਆ ਜਾਵੇਗਾ ਜਿਸ ਵਿੱਚ ਮਸਜਿਦਾਂ ਦੇ ਇਮਾਮ,  ਮੁਅਜਿੱਨ (ਅਜ਼ਾਨ ਦੇਣ ਵਾਲੇ) ਦੇ ਨਾਲ ਨਾਲ ਤਿੰਨ ਮੈਂਬਰ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਸਾਰੇ ਲੋਕ ਅਪਣੇ ਅਪਣੇ ਘਰਾਂ ’ਚ ਹੀ ਤਰਾਵੀਹ ਦੀ ਨਮਾਜ ਪੜਣਗੇ। ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਤੋਂ ਪਵਿੱਤਰ ਰਮਜਾਨ  ਸਰੀਫ ’ਚ ਰੱਖੇ ਜਾਣ ਵਾਲੇ ਰੋਜਿਆਂ ਨੂੰ ਲੈ ਕੇ ਰੋਜਾ ਰੱਖਣ ਅਤੇ ਖੋਲ੍ਹਣ ਦੀ ਸਮੇਂ ਸਾਰਣੀ ਵੀ ਜਾਰੀ ਕੀਤੀ ਗਈ ਜਿਸ ਵਿਚ 25 ਅਪ੍ਰੈਲ ਤੋਂ 25 ਮਈ ਤਕ ਦੀ ਸੇਹਰੀ ਅਤੇ ਇਫ਼ਤਾਰ ਦਾ ਸਮਾਂ ਪ੍ਰਕਾਸ਼ਿਤ ਕੀਤਾ ਗਿਆ।

ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹਮੰਦ ਮੁਸਤਕੀਮ ਨੇ ਦਸਿਆ ਕਿ ਪਵਿੱਤਰ ਰਮਜਾਨ ਸਰੀਫ  ਦਾ ਚੰਨ 24 ਅਪ੍ਰੈਲ ਸ਼ਾਮ ਨੂੰ ਮਗਰਿਬ ਦੀ ਨਮਾਜ ਦੇ ਬਾਅਦ ਦੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੰਨ ਨਜ਼ਰ ਆਉਣ ਦੀ ਸੂਰਤ ਵਿਚ 25 ਅਪ੍ਰੈਲ ਦਾ ਪਹਿਲਾ ਰੋਜਾ ਹੋਵੇਗਾ, ਜੇਕਰ 25 ਅਪ੍ਰੈਲ ਨੂੰ ਚੰਨ ਨਜ਼ਰ ਨਹÄ ਆਇਆ ਤਾਂ 26 ਅਪ੍ਰੈਲ ਤੋਂ ਪਵਿੱਤਰ ਰਮਜਾਨ ਸਰੀਫ ਦਾ ਮਹੀਨਾ ਸ਼ੁਰੂ ਹੋਵੇਗਾ।  ਮੁਸਤਕੀਮ ਨੇ ਦੱਸਿਆ ਕਿ ਚੰਨ ਦੇਖਣ ਦਾ ਐਲਾਨ 24 ਅਪ੍ਰੈਲ ਨੂੰ ਰੂਅਤੇ ਹਿਲਾਲ ਕਮੇਟੀ (ਚੰਨ ਦੇਖਣ ਵਾਲੀ ਕਮੇਟੀ) ਦੀ ਪ੍ਰਧਾਨਗੀ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਕਰਨਗੇ। 

ਦਰਸੇ ਰਮਜ਼ਾਨ ਪ੍ਰੋਗਰਾਮ ਹੋਵੇਗਾ ਸ਼ੁਰੂ
ਪਵਿੱਤਰ ਰਮਜ਼ਾਨ ਸਰੀਫ ਅਤੇ ਲਾਕਡਾਊਨ ਨੂੰ ਦੇਖਦੇ ਹੋਏ ਰਮਜ਼ਾਨ ਕਿਵੇਂ ਵਤੀਤ ਕਰੀਏ, ਇਬਾਦਤ ਵਿੱਚ ਕਿਹੜੀ ਕਿਹੜੀ ਦੁਆਵਾਂ ਪੜੀਆਂ ਜਾ ਸਕਦੀਆਂ ਹਨ ਇਨ੍ਹਾਂ ਗੱਲਾਂ ਦੀ ਰਹਿਨੁਮਾਈ ਕਰਨ ਲਈ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ ਤੋਂ 24 ਅਪ੍ਰੈਲ ਦੀ ਰਾਤ 10 ਵਜੇ ਤੋਂ ਰੋਜਾਨਾ ਦਰਸੇ ਰਮਜਾਨ ਪ੍ਰੋਗਰਾਮ ਆਨਲਾਈਨ ਸ਼ੁਰੂ ਕੀਤਾ ਜਾਵੇਗਾ ਜਿਸ ਨੂੰ ਫੇਸਬੁੱਕ, ਇੰਸਟਾਗ੍ਰਾਮ, ਯੂਟਿਉਬ ਤੇ ਹੋਰ ਸ਼ੋਸ਼ਲ ਮੀਡੀਆ ਤੇ ਲਾਇਵ ਦਿਖਾਇਆ ਜਾਵੇਗਾ। ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹਮੰਦ ਮੁਸਤਕੀਮ ਨੇ ਦੱਸਿਆ ਕਿ ਦਰਸੇ  ਰਮਜਾਨ ’ਚ ਰੋਜਾਨਾ ਕੁਰਾਨ  ਸਰੀਫ ਦੀ  ਤਿਲਾਵਤ ਨਾਤੇ ਰਸੂਲੇ ਪਾਕ ਤੋਂ ਬਾਅਦ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹਮੰਦ ਉਸਮਾਨ ਰਹਿਮਾਨੀ ਲੁਧਿਆਣਵੀ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਨੂੰ ਰੋਜਾਨਾ ਰਾਤ 10 ਤੋਂ 11 ਵਜੇ ਤੱਕ ਜਾਮਾ ਮਸਜਿਦ ਦੇ ਫੇਸਬੁੱਕ, ਯੂ-ਟਿਊਬ ਚੈਨਲ ਤੇ ਸਿੱਧਾ ਦਿਖਾਇਆ ਜਾਵੇਗਾ।