ਜਲੰਧਰ ਵਿਚ ਪੰਜ ਨਵੇਂ ਮਾਮਲੇ ਆਉਣ ਨਾਲ ਸਹਿਮ ਦਾ ਮਾਹੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜਲੰਧਰ 'ਚ ਸੋਮਵਾਰ ਨੂੰ ਕੁਝ ਰਾਹਤ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਇਕ ਵਾਰ ਫਿਰ ਬੁਰੀ ਖ਼ਬਰ ਆਈ ਹੈ। ਇਥੇ ਮੰਗਲਵਾਰ ਦੇਰ ਸ਼ਾਮ ਨੂੰ 5  ਕੋਰੋਨਾ

File Photo

ਜਲੰਧਰ, 21 ਅਪ੍ਰੈਲ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ ) : ਪੰਜਾਬ ਦੇ ਜਲੰਧਰ 'ਚ ਸੋਮਵਾਰ ਨੂੰ ਕੁਝ ਰਾਹਤ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਇਕ ਵਾਰ ਫਿਰ ਬੁਰੀ ਖ਼ਬਰ ਆਈ ਹੈ। ਇਥੇ ਮੰਗਲਵਾਰ ਦੇਰ ਸ਼ਾਮ ਨੂੰ 5  ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਪੰਜ ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।  ਇਨ੍ਹਾਂ ਵਿਚੋਂ ਦੋ ਵਿਅਕਤੀ ਇਕ ਅਖ਼ਬਾਰ ਨਾਲ ਜੁੜੇ ਹੋਏ ਹਨ, ਜਦੋਂ ਕਿ ਤਿੰਨ ਹੋਰ ਮਾਮਲੇ ਉਨ੍ਹਾਂ ਲੋਕਾਂ ਦੇ ਸੰਪਰਕ ਵਿਚ ਹਨ ਜਿਹੜੇ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਸਨ।

ਜਾਣਕਾਰੀ ਅਨੁਸਾਰ ਅਖ਼ਬਾਰ  ਨਾਲ ਸਬੰਧਤ ਉਪਰੋਕਤ ਦੋ ਵਿਅਕਤੀਆਂ ਤੋਂ ਇਲਾਵਾ, ਇਕ ਦੀਪਕ ਸ਼ਰਮਾ ਦੇ ਸੰਪਰਕ ਵਿਚ ਹੈ, ਜਦਕਿ ਦੋ ਹੋਰ ਨੀਲਾ ਮਹਿਲ ਦੇ ਵਸਨੀਕ ਹਨ। ਇਨ੍ਹਾਂ ਵਿਚੋਂ ਇਕ ਜਸਬੀਰ ਸਿੰਘ ਦੇ ਸੰਪਰਕ ਵਿਚ ਸੀ। ਇਸ ਤੋਂ ਬਾਅਦ ਜਲੰਧਰ  ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 53 ਹੋ ਗਈ ਹੈ। ਸੋਮਵਾਰ ਨੂੰ ਮਖਦਮਪੁਰਾ ਵਿਚ ਰਹਿਣ ਵਾਲਾ ਇਕ 37 ਸਾਲਾ ਸਾਜਿਦ ਨਾਂ ਦਾ  ਵਿਅਕਤੀ ਪਾਜ਼ੇਟਿਵ  ਪਾਇਆ ਗਿਆ। ਇਹ ਵਿਅਕਤੀ ਉਸੇ ਅਖ਼ਬਾਰ ਵਿਚ ਕੰਮ ਕਰਦਾ ਹੈ। ਇਸ ਬਾਰੇ ਜਦੋਂ ਜਲੰਧਰ ਸਿਵਲ ਸਰਜਨ ਗੁਰਿੰਦਰ ਕੌਰ ਚਾਵਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਸਾਡੀ ਟੀਮ ਪੂਰੇ ਜ਼ੋਰ-ਸ਼ੋਰ ਇਨ੍ਹਾਂ ਇਲਾਕਿਆਂ ਵਿਚ ਅਪਣੀਆਂ ਸੇਵਾਵਾਂ ਦੇ ਰਹੇ ਹਨ।