ਐਪਲ ਇਵੈਂਟ ਨੂੰ ਪਹਿਲੀ ਵਾਰ ਇਕ ਸਿੱਖ ਨੇ ਕੀਤਾ ਹੋਸਟ, ਕੀਤਾ ਵੱਡਾ ਮੁਕਾਮ ਹਾਸਲ

ਏਜੰਸੀ

ਖ਼ਬਰਾਂ, ਪੰਜਾਬ

ਐਪਲ ’ਚ ਨਵਪ੍ਰੀਤ ਇੰਜੀਨੀਅਰਿੰਗ ਪ੍ਰੋਗਰਾਮ ਮੈਨੇਜਰ ਹਨ।

The Sikh who presented Apple launch event

ਚੰਡਗੀੜ੍ਹ- 20 ਅਪ੍ਰੈਲ, 2021 ਨੂੰ ਐਪਲ ਦਾ ਸਪਰਿੰਗ ਲੋਡੇਡ ਇਵੈਂਟ ਸੀ। ਸਾਲ 2021 ’ਚ ਐਪਲ ਦਾ ਇਹ ਪਹਿਲਾ ਇਵੈਂਟ ਸੀ, ਜਿਸ ਨੂੰ ਲੱਖਾਂ ਲੋਕਾਂ ਨੇ ਦੇਖਿਆ। ਇਸ ਇਵੈਂਟ ’ਚ ਜਿਥੇ ਐਪਲ ਨੇ ਆਪਣੇ ਸ਼ਾਨਦਾਰ ਪ੍ਰੋਡਕਟਸ ਲਾਂਚ ਕੀਤੇ, ਉਥੇ ਪਹਿਲੀ ਵਾਰ ਐਪਲ ਇਵੈਂਟ ਨੂੰ ਇਕ ਸਿੱਖ ਨੇ ਹੋਸਟ ਕੀਤਾ। ਇਸ ਸਿੱਖ ਦਾ ਨਾਮ ਨਵਪ੍ਰੀਤ ਕਲੋਟੀ ਹੈ ਜਿਸ ਨੇ ਐਪਲ ਇਵੈਂਟ ’ਚ ਨਵੇਂ ਆਈਮੈਕ ਦੇ ਕੈਮਰੇ, ਮਾਈਕ ਤੇ ਸਪੀਕਰ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਸੀ। ਐਪਲ ’ਚ ਨਵਪ੍ਰੀਤ ਇੰਜੀਨੀਅਰਿੰਗ ਪ੍ਰੋਗਰਾਮ ਮੈਨੇਜਰ ਹਨ।

ਜਦੋਂ ਹੀ ਇਸ ਸਿੱਖ ਦੀ ਵੀਡੀਓ ਨੂੰ ਪੰਜਾਬੀ ਗਾਇਕ ਫਤਿਹ ਸਿੰਘ ਨੇ ਦੇਖਿਆ ਤਾਂ ਉਨ੍ਹਾਂ ਨੇ ਇਸ ਨੂੰ ਲੈ ਕੇ ਟਵੀਟ ਕੀਤਾ। ਫਤਿਹ ਸਿੰਘ ਨੇ ਆਪਣੇ ਟਵੀਟ ’ਚ ਲਿਖਿਆ, ‘ਮੈਂ ਐਪਲ ਇਵੈਂਟ ਆਈਫੋਨ 3ਜੀ ਦੇ ਲਾਂਚ ਹੋਣ ਤੋਂ ਬਾਅਦ ਲਗਾਤਾਰ ਦੇਖਦਾ ਹਾਂ। ਅੱਜ ਕੁਝ ਖ਼ਾਸ ਸੀ। ਇਸ ਸਿੰਘ ਨੂੰ ਵਧਾਈਆਂ, ਜਿਸ ਨੇ ਐਪਲ ’ਚ ਵੱਡਾ ਮੁਕਾਮ ਹਾਸਲ ਕੀਤਾ ਹੈ।’

ਜ਼ਿਕਰਯੋਗ ਹੈ ਕਿ ਨਵਪ੍ਰੀਤ ਐਪਲ ’ਚ ਇੰਜੀਨੀਅਰਿੰਗ ਪ੍ਰੋਗਰਾਮ ਮੈਨੇਜਰ ਦੇ ਰੂਪ ’ਚ ਕੁਪਰਟੀਨੋ ਹੈੱਡਕੁਆਰਟਰਜ਼ ’ਚ ਕੰਮ ਕਰਦੇ ਹਨ। ਉਹ ਕੈਲੀਫੋਰਨੀਆ ਦੇ ਕੁਪਰਟੀਨੋ ’ਚ ਰਹਿੰਦੇ ਹਨ। ਐਪਲ ਸਪਰਿੰਗ ਲੋਡੇਡ ਇਵੈਂਟ ਨੂੰ ਪੂਰੀ ਤਰ੍ਹਾਂ ਨਾਲ ਐਪਲ ਪਾਰਕ ’ਚ ਹੀ ਰਿਕਾਰਡ ਕੀਤਾ ਗਿਆ ਸੀ। ਐਪਲ ਦੇ ਨਾਲ ਨਵਪ੍ਰੀਤ ਦਾ ਇਹ 5ਵਾਂ ਸਾਲ ਹੈ। ਸਾਲ 2016 ’ਚ ਐਪਲ ਨਾਲ ਜੁੜਨ ਤੋਂ ਪਹਿਲਾਂ ਉਨ੍ਹਾਂ ਨੇ ਇੰਟਰਨ ਦੇ ਰੂਪ ’ਚ ਕੰਮ ਕੀਤਾ ਸੀ ਤੇ ਪ੍ਰੋਜੈਕਟ ਮੈਨੇਜਮੈਂਟ ਟੀਮ ਦਾ ਹਿੱਸਾ ਸਨ।