ਪਾਕਿਸਤਾਨੀ ਰੇਂਜਰਾਂ ਤੇ ਭਾਰਤੀ ਫ਼ੌਜੀਆਂ ਨੇ ਮਿਲ ਕੇ ਮਨਾਇਆ ਈਦ-ਉਲ-ਫ਼ਿਤਰ ਦਾ ਤਿਉਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਸੈਨੀਵਾਲਾ ਸਰਹੱਦ 'ਤੇ ਕੀਤਾ ਮਿਠਾਈਆਂ ਦਾ ਅਦਾਨ ਪ੍ਰਦਾਨ 

Pakistani Rangers and Indian soldiers celebrated Eid-ul-Fitr together

ਫ਼ਿਰੋਜ਼ਪੁਰ (ਮਲਕੀਅਤ ਸਿੰਘ) : ਅੱਜ ਪੂਰੀ ਦੁਨੀਆਂ 'ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਭਾਰਤ 'ਚ ਅੱਜ 22 ਅਪ੍ਰੈਲ ਨੂੰ ਈਦ ਮਨਾਈ ਜਾ ਰਹੀ ਹੈ। ਈਦ-ਉਲ-ਫ਼ਿਤਰ ਰਮਜ਼ਾਨ ਤੋਂ ਬਾਅਦ ਸ਼ਵਾਲ ਦੀ ਪਹਿਲੀ ਤਾਰੀਖ਼ ਨੂੰ ਮਨਾਈ ਜਾਂਦੀ ਹੈ। ਇਸ ਦਿਨ ਲੋਕ ਸ਼ਾਂਤੀ ਅਤੇ ਖੁਸ਼ਹਾਲੀ ਲਈ ਦੁਆ ਵੀ ਕਰਦੇ ਹਨ। ਇਸ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਭਾਰਤ-ਪਾਕਿ ਸਰਹੱਦ ਹੁਸੈਨੀਵਾਲਾ ਸਰਹੱਦ 'ਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਭਾਰਤੀ ਰੇਂਜਰਾਂ ਦੇ ਨਾਲ ਮਿਲ ਕੇ ਇਹ ਪਵਿੱਤਰ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪਾਕਿਸਤਾਨੀ ਰੇਂਜਰਾਂ ਅਤੇ ਭਾਰਤੀ ਫ਼ੌਜੀਆਂ ਨੇ ਆਪਸ ਵਿਚ ਮਿਠਾਈਆਂ ਦਾ ਅਦਾਨ ਪ੍ਰਦਾਨ ਵੀ ਕੀਤਾ।