ਬਦਲੀ ਕੀਤੇ ਤਹਿਸੀਲਦਾਰ ਤੇ ਨਾਇਬ ਤਹਿਸਲੀਦਾਰ ਤੁਰੰਤ ਡਿਊਟੀ ਜੁਆਇਨ ਕਰਨ: ਹਰਦੀਪ ਸਿੰਘ ਮੁੰਡੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਹਿਸੀਲਾਂ 'ਚ ਮੈਂ ਕਰਾਂਗਾ ਛਾਪੇਮਾਰੀ : ਹਰਦੀਪ ਮੁੰਡੀਆਂ

ਬਦਲੀ ਕੀਤੇ ਤਹਿਸੀਲਦਾਰ ਤੇ ਨਾਇਬ ਤਹਿਸਲੀਦਾਰ ਤੁਰੰਤ ਡਿਊਟੀ ਜੁਆਇਨ ਕਰਨ: ਹਰਦੀਪ ਸਿੰਘ ਮੁੰਡੀਆ

ਚੰਡੀਗੜ੍ਹ: ਹਲਕਾ ਸੀਚੇਵਾਲ ਤੋਂ ਵਿਧਾਇਕ  ਅਤੇ ਪੰਜਾਬ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਤਹਿਸੀਲਦਾਰਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ  ਮਾਲ ਵਿਭਾਗ ਵਿਚ ਚੱਲ ਰਹੇ ਸੁਧਾਰਾਂ ਦੇ ਚੱਲਦਿਆਂ ਕੱਲ੍ਹ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਤੇ ਕਈਆਂ ਨੇ ਹਾਲੇ ਤੱਕ ਜੁਆਇਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਖੁਦ ਕਿਸੇ ਵੀ ਦਫ਼ਤਰ ਦੀ ਚੈਕਿੰਗ ਕਰਾਂਗਾ, ਜੇਕਰ ਕੋਈ ਵੀ ਗੈਰ ਹਾਜ਼ਰ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਹੋਵੇਗੀ।