ਅਕਾਲੀ ਦਲ ਸੁਤੰਤਰ 25 ਮਈ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਦੇਵੇਗੀ ਧਰਨਾ : ਸਹੌਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਸੁਤੰਤਰ 25 ਮਈ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਦੇਵੇਗੀ ਧਰਨਾ : ਸਹੌਲੀ

ਅਕਾਲੀ ਦਲ ਸੁਤੰਤਰ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ। ਫੋਟੋ : ਕਰਮਜੀਤ ਸਿੰਘ

ਨਾਭਾ, 21 ਮਈ (ਬਲਵੰਤ  ਹਿਆਣਾ):  ਅਕਾਲੀ ਦਲ ਸੁਤੰਤਰ ਦੀ ਇਕ ਵਿਸ਼ੇਸ਼ ਬੈਠਕ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਸਥਾਨਕ ਪਾਰਟੀ ਦੇ ਮੁੱਖ ਦਫ਼ਤਰ ਮੋਤੀ ਬਾਗ਼ ਵਿਖੇ ਹੋਈ। ਇਸ ਬੈਠਕ ਵਿੱਚ ਪੰਜਾਬ ਦੇ ਕਈ ਭਖਦੇ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਿੱਤ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੇ ਜਾਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਹਾਈਕੋਰਟ ਦੇ ਕਿਸੇ ਸਾਬਕਾ ਜੱਜ ਸਾਹਿਬਾਨ ਤੋਂ ਕਰਾਈ ਜਾਵੇ।

ਇਸ ਬੈਠਕ ਵਿੱਚ ਇਹ ਸਰਬਸੰਮਤੀ ਫੈਸਲਾ ਕੀਤਾ ਗਿਆ ਕਿ 25 ਮਈ ਦਿਨ ਸੋਮਵਾਰ ਨੂੰ ਗਿਆਰਾਂ ਤੋਂ ਇੱਕ ਵਜੇ ਡਿਪਟੀ ਕਿਸ਼ਨ ਪਟਿਆਲਾ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ ਅਤੇ ਉਸ ਉਪਰੰਤਪੰਜਾਬ ਦੇ ਮਾਨਯੋਗ ਗਵਰਨਰ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿੱਤਾ ਜਾਵੇਗਾ। ਇਸ ਮੌਕੇ ਹਰਬੰਸ ਸਿੰਘ ਖੱਟੜਾ, ਗੁਲਜ਼ਾਰ ਸਿੰਘ ਇੱਛੇਵਾਲ, ਪੂਰਨ ਸਿੰਘ ਅਲਹੌਰਾਂ, ਬਿੰਦਾ ਵਿਰਕ,  ਗੁਲਜ਼ਾਰ ਸਿੰਘ ਮਟੋਰੜਾ ਆਦਿ ਹਾਜ਼ਰ ਸਨ।