ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਸੱਚੇ ਹਮਦਰਦ : ਜੋਗਿੰਦਰ ਕਾਕੜਾ, ਜੀਤ ਸਿੰਘ ਮੀਰਾਂਪੁਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਨਾਜ ਮੰਡੀ ਦੁੱਧਨਸਾਧਾਂ 'ਚ ਜੋਗਿੰਦਰ ਕਾਕੜਾ, ਮਾਰਕੀਟ ਕਮੇਟੀ ਚੇਅਰਮੈਨ, ਵਾਇਸ ਚੇਅਰਮੈਨ, ਸਰਪੰਚ ਯੂਨੀਅਨ ਪ੍ਰਧਾਨ ਅਤੇ ਹੋਰ ਆਗੂਆਂ ਦਾ ਸਨਮਾਨ

ਅਨਾਜ ਮੰਡੀ ਦੁਧਨਸਾਧਾਂ ਵਿਖੇ ਜੋਗਿੰਦਰ ਸਿੰਘ ਕਾਕੜਾ, ਮਾਰਕੀਟ ਕਮੇਟੀ ਚੇਅਰਮੈਨ ਜੀਤ ਸਿੰਘ ਮੀਰਾਂਪੁਰ, ਰਮੇਸ ਲਾਂਬਾ, ਹਰਬੀਰ ਥਿੰਦ, ਸਕੱਤਰ ਰਘਬੀਰ ਸਿੰਘ ਅਤੇ ਬਲਦੇਵ ਭੰਬੂਆਂ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਚੰਦਰ ਦੱਤ ਸ਼ਰਮਾਂ ਅਤੇ ਹੋਰ ਆੜਤੀ।

ਦੇਵੀਗੜ੍ਹ, 21 ਮਈ (ਅਮਨਦੀਪ ਸਿੰਘ) : ਪੰਜਾਬ ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ ਅਤੇ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਚੇਅਰਮੈਨ ਜੀਤ ਸਿੰਘ ਮੀਰਾਂਪੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਸੱਚੇ ਹਮਦਰਦ ਹਨ ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਵੀ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਖ੍ਰੀਦ ਕੇ ਕਿਸਾਨਾਂ ਨੂੰ ਵੱਡੇ ਸੰਕਟ ਵਿੱਚੋਂ ਕੱਢਿਆ ਹੈ।

ਇਹ ਪ੍ਰਗਾਟਾਵਾ ਉਨ੍ਹਾਂ ਨੇ ਅਨਾਜ ਮੰਡੀ ਦੁਧਨਸਾਧਾਂ ਵਿਖੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਚੰਦਰ ਦੱਤ ਸ਼ਰਮਾਂ ਵੱਲੋਂ ਆਯੋਜਿਤ ਸਨਮਾਨ ਸਮਾਰੋਹ 'ਚ ਸ਼ਮੂਲੀਅਤ ਕਰਨ ਤੋਂ ਬਾਅਦ ਆੜਤੀਆਂ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੌਕੇ ਜੋਗਿੰਦਰ ਸਿੰਘ ਕਾਕੜਾ ਅਤੇ ਜੀਤ ਸਿੰਘ ਮੀਰਾਂਪੁਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਮੰਡੀਆਂ 'ਚ ਖ੍ਰੀਦ ਦਾ ਫੈਸਲਾ ਕਰਕੇ ਕਿਸਾਨਾਂ ਨੂੰ ਵੰਡੇ ਆਰਥਿਕ ਨੁਕਸਾਨ ਤੋਂ ਬਚਾਇਆ ਹੈ।

ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੀਆਂ ਮੰਡੀਆਂ 'ਚ ਪ੍ਰਨੀਤ ਕੌਰ ਮੈਂਬਰ ਪਾਰਲੀਮੈਂਟ ਅਤੇ ਹਲਕਾ ਇੰਚਾਰਜ ਸਨੌਰ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਆੜਤੀਆਂ ਨੇ ਕੋਰੋਨਾ ਤੋਂ ਬਚਾਅ ਲਈ ਮਾਸਕ ਅਤੇ ਸਮਾਜਿਕ ਦੂਰੀ ਤਹਿਤ ਕਿਸਾਨਾਂ ਦੀ ਫਸਲ ਦੀ ਖ੍ਰੀਦ ਕਰਵਾਈ ਜਦਕਿ ਸਮੁੱਚੇ ਪੰਜਾਬ ਵਿੱਚ ਕਿਤੇ ਵੀ ਕੋਈ ਮੰਡੀਆਂ 'ਚ ਕੋਰੋਨਾ ਕੇਸ ਨਾ ਆਉਣ ਲਈ ਸਮੁੱਚੇ ਆੜਤੀ, ਕਿਸਾਨ ਅਤੇ ਅਧਿਕਾਰੀ ਪ੍ਰਸ਼ੰਸ਼ਾ ਦੇ ਪਾਤਰ ਹਨ।

ਇਸ ਦੌਰਾਨ ਆੜਤੀ ਪ੍ਰਧਾਨ ਚੰਦਰ ਦੱਤ ਅਤੇ ਹੋਰ ਆੜਤੀਆਂ ਨੇ ਜੋਗਿੰਦਰ ਸਿੰਘ ਕਾਕੜਾ, ਜੀਤ ਸਿੰਘ ਮੀਰਾਂਪੁਰ ਚੇਅਰਮੈਨ, ਰਮੇਸ਼ ਲਾਂਬਾ ਵਾਈਸ ਚੇਅਰਮੈਨ, ਹਰਬੀਰ ਸਿੰਘ ਥਿੰਦ ਪ੍ਰਧਾਨ ਸਰਪੰਚ ਯੂਨੀਅਨ, ਸਕੱਤਰ ਮਾਰਕੀਟ ਕਮੇਟੀ ਰਘਬੀਰ ਸਿੰਘ ਅਤੇ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਭੰਬੂਆਂ ਨੂੰ ਸਿਰੋਪਾ ਅਤੇ ਯਾਦਗਾਰੀ ਤਸਵੀਰ ਦੇ ਕੇ ਸਨਮਾਨਤ ਕੀਤਾ।

ਇਸ ਮੌਕੇ ਗੁਰਮੇਲ ਸਿੰਘ ਫਰੀਦਪੁਰ, ਰਜਵੰਤ ਸਿੰਘ ਸਚਦੇਵਾ ਚੇਅਰਮੈਨ, ਬੀਰ ਦਵਿੰਦਰ ਸਿੰਘ ਖੰਨਾ, ਜੰਗ ਸਿੰਘ ਰੋਹੜ, ਯੋਗਾ ਸਿੰਘ ਜੋਧਪੁਰ, ਸੁਰਜੀਤ ਸਿੰਘ ਬਿੱਲੂ, ਇੰਸਪੈਕਟਰ ਪਨਗ੍ਰੇਨ ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਰੋਹੜ ਜਗੀਰ, ਜੰਗ ਸਿੰਘ ਵਿਰਕ ਚੂੰਹਟ, ਜਗਤਾਰ ਸਿੰਘ ਜੱਗੀ, ਧਰਮਪਾਲ ਸ਼ਰਮਾਂ, ਧਰਮਪਾਲ ਸਿੰਗਲਾ, ਰਤਨ ਲਾਲ, ਪਵਨ ਕੁਮਾਰ, ਮਦਨ ਲਾਲ, ਮੀਹਾਂ ਸਿੰਘ, ਬੰਸੀ ਲਾਲ, ਬਲਕਾਰ ਸਿੰਘ, ਅੰਕਿਤ ਸਹਿਗਲ, ਹੇਮ ਰਾਜ ਸ਼ਰਮਾਂ, ਪ੍ਰਿਥੀ ਸਿੰਘ ਡੀ.ਐਫ.ਓ., ਅੰਮ੍ਰਿਤਪਾਲ ਸ਼ਰਮਾਂ, ਸੋਨੀ ਨਿਜਾਮਪੁਰ, ਗੂਰੀ ਜਲਾਲਾਬਾਦ ਅਤੇ ਸ਼ਾਮ ਲਾਲ ਆਹੂਜਾ ਆਦਿ ਵੀ ਹਾਜ਼ਰ ਸਨ।