ਸੰਕਟ ਖੇਤਾਂ ਵਿਚ ਝੋਨੇ ਦੀ ਲਵਾਈ ਦਾ ਕਿਸਾਨ ਮਜ਼ਦੂਰ ਦੀਸਾਂਝਨੂੰਕਾਇਮਰਖਿਆ ਜਾਵੇ : ਪਰਮਜੀਤ ਸਿੰਘ ਕੈਂਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਚਾਇਤਾਂ ਵਲੋਂ ਖੇਤ ਮਜ਼ਦੂਰਾਂ ਵਿਰੁਧ ਮਤੇ ਪਾਉਣਾ ਗੈਰ ਸੰਵਿਧਾਨਕ

1

ਚੰਡੀਗੜ੍ਹ, 22 ਮਈ (ਸ.ਸ.ਸ.)  ਪਿੰਡਾਂ ਦੇ ਵਿਚ ਸਮਾਜਿਕ ਰਿਸ਼ਤਿਆਂ ਨੂੰ ਬਚਾਉਣ ਲਈ ਪੰਜਾਬੀਆਂ ਪੁਰਾਤਨ ਰਵਾਇਤੀ ਸਾਂਝਾ ਨੂੰ ਕਾਇਮ ਰੱਖਣ ਲਈ ਗੁਰੂਆਂ ਦੇ ਦਖਾਏ ਮਾਰਗ ਉਤੇ ਪਹਿਰਾ ਦੇਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਆਪ ਮੁਹਰੇ ਹੋ ਕੇ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਆਪੋ ਅਪਣੇ ਢੰਗ ਤਰੀਕਿਆਂ ਨਾਲ ਖੇਤਾਂ ਵਿਚ ਝੋਨੇ ਦੀ ਲੁਆਈ ਸਬੰਧੀ ਮਤੇ ਪਾਸ ਕਰ ਕੇ ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ. ਕੈਂਥ ਨੇ ਕਿਹਾ ਕਿ ਪਿੰਡਾਂ ਵਿਚ ਗ਼ਰੀਬ ਪਰਵਾਰਾਂ ਨਾਲ ਪੰਚਾਇਤਾਂ ਦੇ ਅਜਿਹੇ ਫ਼ੈਸਲਿਆਂ ਨਾਲ ਸਹਿਮ ਅਤੇ ਡਰ ਫੈਲਾਉਣ ਦੇ ਤਰੀਕਿਆਂ ਦੀ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨਿੰਦਾ ਕਰਦਾ ਹੈ।

 

ਕਿਸਾਨ-ਖੇਤ ਮਜ਼ਦੂਰ ਦਾ ਰਿਸ਼ਤਾ ਬਹੁਤ ਪੁਰਾਤਨ ਵਿਰਸੇ ਦਾ ਪ੍ਰਤੀਕ ਹੈ, ਸਾਨੂੰ ਅਜਿਹੇ ਸਮੇਂ ਜਦੋਂ ਕਿ ਦੁਨੀਆਂ ਭਰ ਵਿਚ ਸੱਭ ਤੋਂ ਵੱਡਾ ਖ਼ੌਫ਼ ਕੋਰੋਨਾ ਵਾਇਰਸ  ਦਾ ਰੋਗ ਫੈਲਿਆ ਹੋਇਆ ਹੈ ਤਾਂ ਸਾਨੂੰ ਸਾਰਿਆਂ ਨੂੰ ਸੂਝਬੂਝ ਤੋਂ ਕੰਮ ਲੈਣਾਂ ਚਾਹੀਦਾ ਹੈ। ਝੋਨੇ ਦੀ ਲਵਾਈ ਦੇ ਰੇਟ ਨਾਲ ਜੁੜ ਕੇ ਪੇਂਡੂ ਸਮਾਜ ਅੰਦਰ ਮਾਲਕ ਕਿਸਾਨੀ ਤੇ ਖੇਤ ਮਜ਼ਦੂਰਾਂ 'ਚ ਟਕਰਾਅ ਨਹੀਂ ਹੋਣਾ ਚਾਹੀਦਾ।ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰ ਤਾਂ ਪਹਿਲਾਂ ਹੀ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਪਿਆ ਹੈ। ਉਹਨਾਂ ਦੇ ਹੱਕਾਂ ਪ੍ਰਤੀ ਕੋਈ ਵੀ ਰਾਜਨੀਤਕ ਪਾਰਟੀ ਗੰਭੀਰ ਨਹੀਂ ਹੈ। ਅਲਾਇੰਸ ਦੇ ਪ੍ਰਧਾਨ ਅਪੀਲ ਕਰਦਿਆਂ ਸ੍ਰੀ ਅਕਾਲ ਤਖ਼ਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖੇਤ ਮਜ਼ਦੂਰਾਂ ਦੇ ਮਸਲੇ 'ਚ ਦਖ਼ਲ ਦੇਣ ਦੀ ਅਪੀਲ ਕੀਤੀ ਕਿ ਅਜਿਹੇ ਮੌਕੇ ਪਿੰਡਾਂ ਵਿਚ ਸਦੀਵੀਂ ਆਪਸੀ ਭਾਈਚਾਰਕ ਏਕਤਾ ਨੂੰ ਤੋੜਨ ਵਾਲਿਆਂ ਨੂੰ ਰੋਕਣ ਦਾ ਉਪਦੇਸ਼ ਦੇਣ ਅਤੇ ਗੁਰੂ ਨਾਨਕ ਦੇਵ ਜੀ ਦੀ 'ਵੰਡ ਕੇ ਛਕੋ ਅਤੇ ਦਸਾਂ ਨੌਹਾਂ ਦੀ ਕੀਰਤਿ ਕਰੋ' ਦੇ ਸਿਧਾਂਤ ਅਨੁਸਾਰ ਅਪਣੀ ਸਾਂਝ ਨੂੰ ਮਜਬੂਤ ਕਰਨ ਦੀ ਪੀਰਤ ਨੂੰ ਕਾਇਮ ਰਖਿਆ ਜਾਵੇ। ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਪੰਜਾਬੀ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਲਈ ਆਪਸੀ ਸਹਿਯੋਗ ਨਾਲ ਖੇਤ ਮਜਦੂਰਾਂ ਪ੍ਰਤੀ ਵੱਧ ਰਹੀ ਨਫ਼ਰਤ ਖ਼ਤਮ ਕਰਨ ਲਈ ਮਜ਼ਦੂਰੀ ਨੂੰ ਮੁਕਰਰ ਕੀਤਾ ਜਾਣਾ ਚਾਹੀਦਾ ਹੈ। ਰਾਜਨੀਤਕ ਪਾਰਟੀਆਂ ਨੂੰ ਵੀ ਅਜਿਹੇ ਗੰਭੀਰ ਸਮੱਸਿਆ ਵਲ ਧਿਆਨ ਦੇਣ ਦੀ ਅਪੀਲ ਕਰਦਿਆਂ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪਿੰਡਾਂ ਵਿਚ ਖੇਤ ਮਜ਼ਦੂਰ-ਕਿਸਾਨ ਦੀ ਸਾਂਝ ਨੂੰ ਕਾਇਮ ਰੱਖਣ ਲਈ ਗੰਭੀਰਤਾ ਨੂੰ ਸਮਝਣ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।