ਦੋ ਸੂਬਿਆਂ ਦੀ ਸਰਹੱਦ ’ਤੇ ਹੋਇਆ ਨਿਕਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਇਨਫ਼ੈਕਸ਼ਨ ਨੂੰ ਕਾਬੂ ਕਰਨ ਲਈ ਦੇਸ਼ ਭਰ ’ਚ ਲਾਗੂ ਤਾਲਾਬੰਦੀ ਕਾਰਨ ਜਦੋਂ ਲਾੜਾ-ਲਾੜੀ ਨੂੰ ਇਕ-ਦੂਜੇ ਦੇ ਸੂਬੇ ਜਾਣ

File Photo

ਬਿਜਨੌਰ, 21 ਮਈ : ਕੋਰੋਨਾ ਵਾਇਰਸ ਇਨਫ਼ੈਕਸ਼ਨ ਨੂੰ ਕਾਬੂ ਕਰਨ ਲਈ ਦੇਸ਼ ਭਰ ’ਚ ਲਾਗੂ ਤਾਲਾਬੰਦੀ ਕਾਰਨ ਜਦੋਂ ਲਾੜਾ-ਲਾੜੀ ਨੂੰ ਇਕ-ਦੂਜੇ ਦੇ ਸੂਬੇ ਜਾਣ ਦੀ ਮਨਜ਼ੂਰੀ ਨਹੀਂ ਮਿਲੀ ਤਾਂ ਉਨ੍ਹਾਂ ਅਪਣੇ-ਅਪਣੇ ਸੂਬੇ ਦੀ ਸਰਹੱਦ ’ਤੇ ਹੀ ਨਿਕਾਹ ਕਰ ਕੇ ਇਕ-ਦੂਜੇ ਨੂੰ ਕਬੂਲ ਕੀਤਾ। ਉਤਰਾਖੰਡ ਦੇ ਟਿਹਰੀ ’ਚ ਕੋਠੀ ਕਾਲੋਨੀ ਦੇ ਮੁਹੰਮਦ ਫ਼ੈਸਲ ਦਾ ਨਿਕਾਹ ਉਤਰ ਪ੍ਰਦੇਸ਼ ’ਚ ਬਿਜਨੌਰ ਦੇ ਨਗੀਨਾ ਦੀ ਆਇਸ਼ਾ ਤੋਂ ਬੁੱਧਵਾਰ ਨੂੰ ਹੋਣਾ ਤੈਅ ਹੋਇਆ ਸੀ। ਆਇਸ਼ਾ ਦੇ ਪਰਵਾਰ ਵਾਲਿਆਂ ਨੇ ਦਸਿਆ ਕਿ ਬਾਰਾਤ ਬੁੱਧਵਾਰ ਨੂੰ ਆਉਣੀ ਸੀ ਪਰ ਤਾਲਾਬੰਦੀ ਕਾਰਨ ਲਾੜਾ ਪੱਖ ਨੂੰ ਉੱਤਰ ਪ੍ਰਦੇਸ਼ ’ਚ ਆਉਣ ਦੀ ਮਨਜ਼ੂਰੀ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਦੋਵੇਂ ਪੱਖ ਤੈਅ ਕੀਤੀ ਗਈ ਤਾਰੀਕ ’ਤੇ ਹੀ ਨਿਕਾਹ ਕਰਨਾ ਚਾਹੁੰਦੇ ਸਨ, ਇਸ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਦੋਹਾਂ ਸੂਬਿਆਂ ਦੀ ਸਰਹੱਦ ’ਤੇ ਨਿਕਾਹ ਪੜ੍ਹਾਇਆ ਗਿਆ। ਉਨ੍ਹਾਂ ਨੇ ਦਸਿਆ ਕਿ ਇਸ ਦੌਰਾਨ ਦੋਹਾਂ ਸੂਬਿਆਂ ਦੀ ਪੁਲਿਸ ਵੀ ਮੌਜੂਦ ਰਹੀ।     (ਏਜੰਸੀ)