ਜਲੰਧਰ ਰੇਂਜ ਦੇ ਆਈਜੀ ਦਾ ਬਣਾਇਆ ਫਰਜ਼ੀ ਅਕਾਊਂਟ, ਦੋਸਤਾਂ ਤੋਂ ਕੀਤੀ ਪੈਸੇ ਦੀ ਮੰਗ 

ਏਜੰਸੀ

ਖ਼ਬਰਾਂ, ਪੰਜਾਬ

ਫੇਕ ਅਕਾਊਂਟ ਬਣਾਉਣ ਤੋਂ ਬਾਅਦ ਮੈਸੇਂਜਰ ਰਾਹੀਂ ਮੈਸੇਜ ਕਰ ਕੇ ਕਈ ਵਾਰ ਉਹ ਕਿਸੇ ਬਿਮਾਰੀ ਦਾ ਬਹਾਨਾ ਬਣਾ ਕੇ ਤਾਂ ਕਦੇ ਕੋਈ ਹੋਰ ਲੋੜ ਦੱਸ ਕੇ ਪੈਸੇ ਦੀ ਮੰਗ ਕਰਦੇ ਹਨ। 

fake profile

ਨਵੀਂ ਦਿੱਲੀ - ਸੋਸ਼ਲ ਮੀਡੀਆ ਦੇ ਠੱਗਾਂ ਦੇ ਹੌਂਸਲੇ ਬੁਲੰਦ ਹੁੰਦੇ ਜਾਂਦਾ ਹਨ ਇਸ ਲਈ ਤਾਂ ਉਨ੍ਹਾਂ ਨੇ ਜਲੰਧਰ ਰੇਂਜ ਦੇ ਆਈਜੀ ਕੌਸਤੁਭ ਸ਼ਰਮਾ ਦਾ ਫਰਜ਼ੀ ਫੇਸਬੁੱਕ ਅਕਾਉਂਟ ਬਣਾਇਆ ਹੈ। ਜਿਸ ਵਿੱਚ ਉਸ ਦੇ ਪਰਿਵਾਰ ਦੀ ਫੋਟੋ ਵੀ ਲਗਾਈ ਗਈ ਸੀ। ਇਸ ਤੋਂ ਬਾਅਦ ਉਹਨਾਂ ਦੀ ਦੋਸਤਾਂ ਦੀ ਸੂਚੀ ਵਿਚੋਂ ਦੋਸਤਾਂ ਨੂੰ ਇਸ ਖਾਤੇ ਵਿਚ ਸ਼ਾਮਲ ਕਰ ਕੇ ਉਹਨਾਂ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ। ਜਦੋਂ ਇਹ ਜਾਣਕਾਰੀ ਆਈ ਜੀ ਕੌਸਤੁਭ ਸ਼ਰਮਾ ਕੋਲ ਪਹੁੰਚੀ ਤਾਂ ਉਹਨਾਂ ਨੇ ਆਪਣੇ ਅਸਲ ਅਕਾਉਂਟ ਤੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੇ ਅਕਾਊਂਟ ਵਿਚ ਆਈਜੀ ਹੋਣ ਅਤੇ ਵਰਦੀ ਦੀ ਫੋਟੋ ਵੀ ਹੈ। ਇਸ ਦੇ ਬਾਵਜੂਦ ਵੀ ਠੱਗ ਬਾਜ਼ ਨਹੀਂ ਆ ਰਹੇ। 

ਇਹ ਪਹਿਲਾ ਕੇਸ ਨਹੀਂ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਦੇ ਨਾਮ ‘ਤੇ ਫਰਜ਼ੀ ਫੇਸਬੁੱਕ ਅਕਾਉਂਟ ਬਣਾ ਕੇ ਪੈਸੇ ਦੀ ਮੰਗ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਸੁਰੇਸ਼ ਕੁਮਾਰ ਮੁੱਖ ਪ੍ਰਮੁੱਖ ਸਕੱਤਰ ਸੀ.ਐਮ ਕੈਪਟਨ ਅਮਰਿੰਦਰ ਸਿੰਘ ਅਤੇ ਬਠਿੰਡਾ ਦੇ ਡੀ.ਸੀ. ਸ੍ਰੀਨਿਵਾਸਨ ਦੇ ਨਾਮ ਦੀ ਫਰਜ਼ੀ ਆਈਡੀ ਵੀ ਬਣਾਈ ਗਈ ਹੈ। ਜਦੋਂ ਇਸ ਦਾ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਗਿਰੋਹ ਝਾਰਖੰਡ, ਮੱਧ ਪ੍ਰਦੇਸ਼, ਬੰਗਾਲ ਆਦਿ ਰਾਜਾਂ ਤੋਂ ਸਾਹਮਮਏ ਆਉਂਦੇ ਹਨ। ਫੇਕ ਅਕਾਊਂਟ ਬਣਾਉਣ ਤੋਂ ਬਾਅਦ ਮੈਸੇਂਜਰ ਰਾਹੀਂ ਮੈਸੇਜ ਕਰ ਕੇ ਕਈ ਵਾਰ ਉਹ ਕਿਸੇ ਬਿਮਾਰੀ ਦਾ ਬਹਾਨਾ ਬਣਾ ਕੇ ਤਾਂ ਕਦੇ ਕੋਈ ਹੋਰ ਲੋੜ ਦੱਸ ਕੇ ਪੈਸੇ ਦੀ ਮੰਗ ਕਰਦੇ ਹਨ।