ਦੇਸ਼ 'ਚ ਕੋਵਿਡ ਦੇ 2.59 ਲੱਖ ਤੋਂ ਵੱਧ ਨਵੇਂ ਮਾਮਲੇ ਆਏ, 4209 ਹੋਰ ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ 'ਚ ਕੋਵਿਡ ਦੇ 2.59 ਲੱਖ ਤੋਂ ਵੱਧ ਨਵੇਂ ਮਾਮਲੇ ਆਏ, 4209 ਹੋਰ ਮੌਤਾਂ

image


ਨਵੀਂ ਦਿੱਲੀ, 21 ਮਈ : ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 2,59,591 ਨਵੇਂ ਮਾਮਲੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ 2 ਕਰੋੜ 60 ਲੱਖ 31 ਹਜ਼ਾਰ 991 ਹੋ ਗਿਆ | ਇਸ ਮਿਆਦ 'ਚ ਤਿੰਨ ਲੱਖ 57 ਹਜ਼ਾਰ 295 ਮਰੀਜ਼ ਸਿਹਤਯਾਬ ਹੋਏ ਹਨ | ਇਸ ਤੋਂ ਬਾਅਦ ਦੇਸ਼ 'ਚ ਹੁਣ ਤਕ 2,27,12,735 ਇਸ ਮਹਾਮਾਰੀ ਤੋਂ ਠੀਕ ਹੋ ਚੁਕੇ ਹਨ, ਜਿਸ ਨਾਲ ਰਿਕਵਰੀ ਦਰ 87.25 ਫ਼ੀ ਸਦੀ ਹੋ ਗਈ ਹੈ | ਇਸ ਦੌਰਾਨ ਸਰਗਰਮ ਮਾਮਲੇ 1,01,953 ਘੱਟ ਹੋ ਕੇ 30 ਲੱਖ 27 ਹਜ਼ਾਰ 925 ਹੋ ਗਏ ਹਨ |