6-year-old innocent lost the battle of life
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਿੱਚ ਬੋਰਵੈੱਲ 'ਚ ਡਿੱਗੇ 6 ਸਾਲਾ ਰਿਤਿਕ ਦੀ ਮੌਤ ਹੋ ਗਈ ਹੈ। ਹੁਸ਼ਿਆਰਪਰ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਬੱਚੇ ਨੂੰ ਬਚਾਉਣ ਲਈ ਕਰੀਬ 8 ਘੰਟੇ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ ਸੀ। ਡਾਕਟਰਾਂ ਅਨੁਸਾਰ ਬੱਚੇ ਦਾ ਸਰੀਰ ਨੀਲਾ ਪੈ ਚੁੱਕਾ ਸੀ।
ਦੱਸ ਦੇਈਏ ਕਿ ਇਹ ਘਟਨਾ ਉਸ ਵੇਲੇ ਹੋਈ ਜਦੋਂ ਖੇਤਾਂ ਵਿੱਚ ਖੇਡ ਰਹੇ ਬੱਚੇ ਰਿਤਿਕ ਪਿੱਛੇ ਇੱਕ ਕੁੱਤਾ ਪੈ ਗਿਆ ਸੀ। ਕੁੱਤੇ ਤੋਂ ਬਚਣ ਲਈ ਛੇ ਸਾਲਾ ਰਿਤਿਕ ਦੌੜਦੇ ਹੋਏ ਖੇਤਾਂ ਵਿੱਚ ਸਥਿਤ ਬੋਰਵੈੱਲ ਵਿਚ ਡਿੱਗ ਗਿਆ।
ਰਿਤਿਕ ਨੂੰ ਕੱਢਣ ਲਈ ਜੇਸੀਬੀ ਮਸ਼ੀਨ ਦੀ ਵਰਤੋਂ ਕੀਤੀ ਗਈ ਸੀ। ਉਸ ਨੂੰ ਕਲਿੱਪ ਰਾਹੀਂ ਕੱਢਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਹ ਵਾਰ-ਵਾਰ ਬੋਰਵੈੱਲ ਵਿੱਚ ਡਿੱਗ ਰਿਹਾ ਸੀ। ਮਸ਼ੀਨ ਡੇਢ ਘੰਟੇ ਵਿੱਚ ਸਿਰਫ 15 ਫੁੱਟ ਦੀ ਖੁਦਾਈ ਹੀ ਕਰ ਸਕੀ। ਬੱਚਾ ਬੋਰਵੈੱਲ ਵਿੱਚ 95 ਫੁੱਟ ਦੀ ਡੂੰਘਾਈ ਵਿੱਚ ਫਸਿਆ ਸੀ।