ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ : ਕਈ ਜ਼ਿਲ੍ਹਿਆਂ ਦੇ DC ਸਣੇ 64 IAS ਤੇ PCS ਅਫ਼ਸਰਾਂ ਦੇ ਕੀਤੇ ਗਏ ਤਬਾਦਲੇ

ਏਜੰਸੀ

ਖ਼ਬਰਾਂ, ਪੰਜਾਬ

ਪੜ੍ਹੋ ਪੂਰੀ ਸੂਚੀ :

photo

 

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅੱਜ ਰਾਜ ਸਿਵਲ ਪ੍ਰਸ਼ਾਸਨ ਵਿਚ ਕੀਤੇ ਵੱਡੇ ਫੇਰਬਦਲ ਤਹਿਤ 64 ਆਈ.ਏ.ਐਸ. ਅਤੇ ਪੀ.ਸੀ.ਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲ ਦਿਤੇ ਗਏ ਹਨ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਦੀ ਤਾਇਨਾਤੀ ਵੀ ਕਰ ਦਿਤੀ ਗਈ ਹੈ। 
 

ਮੁੱਖ ਮੰਤਰੀ ਦੀ ਪ੍ਰਵਾਨਗੀ ਬਾਅਦ ਮੁੱਖ ਸਕੱਤਰ ਵਲੋਂ ਜਾਰੀ ਤਬਾਦਲਾ ਹੁਕਮਾਂ ਮੁਤਾਬਕ ਵਧੀਕ ਮੁੱਖ ਸਕੱਤਰ ਸੀਮਾ ਜੈਨ ਨੂੰ ਉਦਯੋਗ ਅਤੇ ਤਕਨੀਕੀ ਸਿਖਿਆ ਨਾਲ ਸਕੂਲ ਸਿਖਿਆ, ਕੇ.ਏ.ਪੀ ਸਿਨਹਾ ਨੂੰ ਮਾਲ ਮਹਿਕਮੇ ਦੇ ਨਾਲ ਵਧੀਕ ਮੁੱਖ ਸਕੱਤਰ ਖੇਤੀ ਅਤੇ ਜਲ ਸੰਭਾਲ, ਅਨੁਰਾਗ ਵਰਮਾ ਨੂੰ ਗ੍ਰਹਿ ਵਿਭਾਗ ਦੇ ਨਾਲ ਵਧੀਕ ਮੁੱਖ ਸਕੱਤਰ ਉਦਯੋਗ ਅਤੇ ਸੂਚਨਾ ਤਕਨੀਕ, ਜਸਪ੍ਰੀਤ ਤਲਵਾੜ ਨੂੰ ਉਚ ਸਿਖਿਆ ਨਾਲ ਰੋਜ਼ਗਾਰ ਦਾ ਵਾਧੂ ਚਾਰਜ ਵੀ ਦਿਤਾ ਗਿਆ ਹੈ।

ਬਿਜਲੀ ਵਿਭਾਗ ਦੇ ਵਿਸ਼ੇਸ਼ ਸਕੱਤਰ ਭੁਪਿੰਦਰ ਸਿੰਘ-1 ਨੂੰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦਾ ਚਾਰਜ ਵੀ ਦਿਤਾ ਗਿਆ ਹੈ। ਤਬਦੀਲ ਕੀਤੇ ਡਿਪਟੀ ਕਮਿਸ਼ਨਰਾਂ ਵਿਚ ਵਨੀਕ ਕੁਮਾਰ ਨੂੰ ਜ਼ਿਲ੍ਹਾ ਫ਼ਰੀਦਕੋਟ, ਬਲਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ, ਵਿਸ਼ੇਸ਼ ਸਾਰੰਗਲ ਨੂੰ ਡਿਪਟੀ ਕਮਿਸ਼ਨਰ ਜਲੰਧਰ, ਅਮਿਤ ਤਲਵਾੜ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਰੂਹੀ ਦੁੱਗ ਨੂੰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਰਿਸ਼ੀਪਾਲ ਸਿੰਘ ਨੂੰ ਡਿਪਟੀ ਕਮਿਸ਼ਨਰ ਮਾਨਸਾ, ਕਰਨੈਲ ਸਿੰਘ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਲਾਇਆ ਗਿਆ ਹੈ।