ਜੇਲ ’ਚ ਬੰਦ ਬੀਮਾਰ ਪੁੱਤ ਦੇ ਇਲਾਜ ਲਈ ਪਿਓ ਨੇ ਸੀਐੱਮ ਮਾਨ ਨੂੰ ਲਿਖੀ ਚਿੱਠੀ

ਏਜੰਸੀ

ਖ਼ਬਰਾਂ, ਪੰਜਾਬ

ਜੇਲ ’ਚ ਚਲ ਰਹੇ ਇਲਾਜ ਤੋਂ ਸੰਤੁਸ਼ਟ ਨਹੀਂ ਹੈ ਪਿਤਾ ਬੂਟਾ ਸਿੰਘ

photo

 

ਲੁਧਿਆਣਾ : ਕਤਲ ਦੇ ਦੋਸ਼ 'ਚ ਸੈਂਟਰਲ ਜੇਲ੍ਹ 'ਚ ਬੰਦ ਹਵਾਲਾਤੀ ਹਰਿੰਦਰ ਸਿੰਘ ਦੀ ਕੁਝ ਦਿਨਾਂ ਤੋਂ ਸਿਹਤ ਖਰਾਬ ਹੈ। ਉਸ ਦਾ ਜੇਲ ਹਸਪਤਾਲ ਤੋਂ ਇਲਾਜ ਵੀ ਕਰਵਾਇਆ ਜਾ ਰਿਹਾ ਹੈ। ਪਰ ਉਸ ਦੇ ਪਿਤਾ ਉਸ ਦੇ ਇਲਾਜ ਤੋਂ ਸਤੁਸ਼ਟ ਨਹੀਂ ਹਨ। ਜਿਸ ਕਾਰਨ ਉਸ ਦੇ ਇਲਾਜ ਲਈ ਪਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਜੇਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਕ ਚਿੱਠੀ ਲਿਖੀ ਹੈ। ਉਸ ਦੀ ਲਿਖੀ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਸ 'ਚ ਲਿਖਿਆ ਹੈ ਕਿ ਮੈਂ ਤੇ ਮੇਰੀ ਪਤਨੀ ਅਕਸਰ ਜੇਲ 'ਚ ਬੰਦ ਹਵਾਲਾਤੀ ਬੇਟੇ ਹਰਿੰਦਰ ਸਿੰਘ ਉਰਫ਼ ਲਾਡੀ ਨਾਲ ਸਮੇਂ-ਸਮੇਂ ’ਤੇ ਮੁਲਾਕਾਤ ਲਈ ਜਾਂਦੇ ਹਾਂ। ਕੁੱਝ ਦਿਨ ਪਹਿਲਾਂ ਜਦੋਂ ਅਸੀਂ ਮੁਲਾਕਾਤ ਲਈ ਗਏ ਤਾਂ ਬੀਮਾਰੀ ਦੇ ਕਾਰਨ ਉਸ ਦੀ ਹਾਲਤ ਬਹੁਤ ਖ਼ਰਾਬ ਸੀ। ਉਸ ਦਾ ਬੈਰਕ 'ਚ ਮੁਲਾਕਾਤ ਕਰਨ ਲਈ ਆਉਣਾ ਵੀ ਮੁਸ਼ਕਲ ਹੋਇਆ ਸੀ।

ਉਨ੍ਹਾਂ ਦਸਿਆ ਕਿ ਭਾਵੇਂ ਉਨ੍ਹਾਂ ਦੇ ਹਵਾਲਾਤੀ ਪੁੱਤਰ ਦਾ ਇਲਾਜ ਜੇਲ ਦੇ ਹਸਪਤਾਲ 'ਚ ਚਲ ਰਿਹਾ ਸੀ ਪਰ ਉਹ ਉਸ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਹਵਾਲਾਤੀ ਬੇਟੇ ਅਨੁਸਾਰ ਉਸ ਨੂੰ ਕਈ ਵਾਰ ਖੂਨ ਦੀਆਂ ਉਲਟੀਆਂ ਵੀ ਆ ਚੁਕੀਆਂ ਹਨ। ਇਸ ਕਾਰਨ ਉਸ ਦਾ ਇਲਾਜ ਕਿਸੇ ਬਾਹਰੀ ਹਸਪਤਾਲ ’ਚੋਂ ਕਰਵਾਇਆ ਜਾਵੇ।