Amritsar News : ਅੰਮ੍ਰਿਤਸਰ ਦੀ ਫਰੂਟ ਮਾਰਕੀਟ ’ਚ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ’ਤੇ ਹਮਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News : 25 ਤੋਂ 30 ਹਮਲਾਵਾਰਾਂ ਨੇ 12 ਵਿਅਕਤੀਆਂ ਨੂੰ ਕੀਤਾ ਗੰਭੀਰ ਜ਼ਖ਼ਮੀ

ਫਰੂਟ ਮਾਰਕੀਟ ਦੀ ਤਸਵੀਰ

Amritsar News : - ਅੰਮ੍ਰਿਤਸਰ ਦੇ ਹਾਲ ਗੇਟ ਨੇੜੇ ਫਰੂਟ ਮਾਰਕੀਟ 'ਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। 25 ਤੋਂ 30 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਦੁਕਾਨਦਾਰ 'ਤੇ ਹਮਲਾ ਕੀਤਾ ਦੱਸਿਆ ਜਾ ਰਿਹਾ ਹੈ। ਜਿਸ ਕਾਰਨ 10 ਤੋਂ 12 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਪਹਿਲਾਂ ਸਾਡੇ ਨਾਲ ਰੇੜਾ ਸਾਈਡ ਕਰਨ ਨੂੰ ਲੈ ਕੇ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ 25 ਤੋਂ 30 ਵਿਅਕਤੀਆਂ ਨੇ ਹਥਿਆਰਾਂ ਨਾਲ ਬੁਲਾਏ ਗਏ ਅਤੇ ਸਾਡੇ ਉੱਤੇ ਹਮਲਾ ਕੀਤਾ ਗਿਆ। ਸਾਡੇ 10 ਤੋਂ 12 ਬੰਦਿਆਂ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕੀਤਾ ਗਿਆ ਹੈ। ਪੂਰੀ ਮਾਰਕਿਟ ’ਚ ਇੱਟਾਂ-ਰੋੜੇ ਚਲਾਏ ਗਏ। ਪੁਲਿਸ ਨੂੰ ਸਾਡੇ ਵੱਲੋਂ ਸ਼ਿਕਾਇਤ ਦਿੱਤੀ ਗਈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। 

ਇਹ ਵੀ ਪੜੋ:Sachin Khilari : ਵਿਸ਼ਵ ਪੈਰਾ ਅਥਲੈਟਿਕਸ ’ਚ ਸਚਿਨ ਖਿਲਾਰੀ ਨੇ ਜਿੱਤਿਆ ਸੋਨ ਤਗਮਾ  

ਇਸ ਸਬੰਧੀ ਦੁਕਾਨਦਾਰ ਨੇ ਦੱਸਿਆ ਕਿ ਪਹਿਲਾਂ ਰੇੜਾ ਸਾਈਡ ਕਰਨ ਨੂੰ ਲੈ ਕੇ ਰੇੜੇ ਵਾਲੇ ਅਤੇ ਦੁਕਾਨਦਾਰਾਂ ’ਚ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਰੇੜੇ ਵਾਲਿਆਂ ਨੇ 25 ਤੋਂ 30 ਵਿਅਕਤੀ ਬੁਲਾਏ ਅਤੇ ਸਾਡੇ ’ਤੇ ਹਮਲਾ ਕਰ ਦਿੱਤਾ। ਦੁਕਾਨਦਾਰ ਵੱਲੋਂ ਕਿਹਾ ਜਾ ਰਿਹਾ ਹੈ ਕੀ ਉਨ੍ਹਾਂ ਕੋਲ ਕਿਰਪਾਨਾਂ ਕੱਚ ਦੀਆਂ ਬੋਤਲਾਂ ਬੈਂਸਬਾਲ ਅਤੇ ਹੋਰ ਵੀ ਕਈ ਹਥਿਆਰ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ ਅਤੇ ਸਾਡੇ 10 ਤੋਂ 12 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤੇ। 

ਇਹ ਵੀ ਪੜੋ:Punjab Elections : ਪੰਜਾਬ ਦੇ 10 ਸਟਾਰ ਪ੍ਰਚਾਰਕਾਂ ਨੇ ਚੋਣਾਂ ਤੋਂ ਦੂਰੀ ਬਣਾਈ

ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਲ ਗੇਟ ਨੇੜੇ ਫਰੂਟ ਮਾਰਕਿਟ ’ਚ ਇਕ ਦੁਕਾਨਦਾਰ ’ਤੇ ਕਰੀਬ 25 ਅਤੇ 30 ਵਿਅਕਤੀਆਂ ਨੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ 10 ਤੋਂ 12 ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹਾਂ ਅਤੇ ਪੂਰੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

(For more news apart from Amritsar Attack on shopkeeper with sharp weapons in fruit market  News in Punjabi, stay tuned to Rozana Spokesman)