BSF ACTION: ਫਿਰੋਜ਼ਪੁਰ ਵਿਖ਼ੇ BSF ਨੇ ਪਿਸਤੌਲ ਸਣੇ ਸ਼ੱਕੀ ਵਿਅਕਤੀ ਸਮੇਤ 2 ਡਰੋਨ ਕੀਤੇ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦ ਪਾਰ ਤੋਂ ਆ ਰਹੇ ਸਮੱਗਲਰਾਂ ਅਤੇ ਡਰੋਨ ਹੈਂਡਲਰਾਂ ਦੀ ਨਾਪਾਕ ਯੋਜਨਾ ਨੂੰ ਨਾਕਾਮ

BSF recovers 2 drones along with a suspect along with a pistol in Ferozepur

BSF ACTION:: ਬੀ.ਐਸ.ਐਫ. ਦੀ ਇੰਟੈਲੀਜੈਂਸ ਵਿੰਗ ਵਲੋਂ ਮਿਲੀ ਠੋਸ ਜਾਣਕਾਰੀ ਦੇ ਆਧਾਰ ’ਤੇ ਬੀ.ਐਸ.ਐਫ. ਦੇ ਜਵਾਨਾਂ ਨੇ ਅੱਜ ਫਿਰੋਜ਼ਪੁਰ ਦੇ ਪਿੰਡ ਗੇਂਦੂ ਕਿਲਚਾ ਤੋਂ 1 ਸ਼ੱਕੀ ਵਿਅਕਤੀ ਨੂੰ ਦੇਸੀ ਪਿਸਤੌਲ ਅਤੇ 1 ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਉਕਤ ਵਿਅਕਤੀ ਹਬੀਬ ਵਾਲਾ ਪਿੰਡ ਦਾ ਰਹਿਣ ਵਾਲਾ ਹੈ, ਜਿਸ ਨੂੰ ਹੋਰ ਪੁੱਛਗਿੱਛ ਲਈ ਪੁਲਿਸ ਥਾਣਾ ਮਮਦੋਟ ਹਵਾਲੇ ਕਰ ਦਿੱਤਾ ਗਿਆ ਹੈ ਤਾਂ ਜੋ ਉਸ ਦੇ ਗੈਰ-ਕਾਨੂੰਨੀ ਸਬੰਧਾਂ ਦੀ ਜਾਂਚ ਕੀਤੀ ਜਾ ਸਕੇ। ਬੀ.ਐਸ.ਐਫ. ਦੇ ਜਵਾਨਾਂ ਨੇ ਬੀਤੀ ਰਾਤ ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਇਕ ਸੁੱਕੀ ਹੋਈ ਡਰੇਨ ਦੇ ਵਿਚੋਂ ਇਕ ਡਰੋਨ ਬਰਾਮਦ ਕੀਤਾ ਅਤੇ ਅੱਜ 11:50 ਵਜੇ ਬੀ.ਐਸ.ਐਫ. ਦੇ ਚੌਕਸ ਜਵਾਨਾਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਿਲਚੇ ਦੇ ਨੇੜੇ ਇਕ ਖੇਤ ਵਿਚੋਂ ਡੀ. ਜੀ. ਏਅਰ 3 ਇਕ ਡਰੋਨ ਬਰਾਮਦ ਕੀਤਾ। ਉਥੇ ਹੀ ਬੀ.ਐਸ.ਐਫ. ਦੇ ਜਵਾਨਾਂ ਨੇ ਸਰਚ ਅਭਿਆਨ ਤਹਿਤ ਕਾਰਵਾਈ ਕਰਦੇ ਹੋਏ ਇਕ ਵਾਰ ਫਿਰ ਸਰਹੱਦ ਪਾਰ ਤੋਂ ਆ ਰਹੇ ਸਮੱਗਲਰਾਂ ਅਤੇ ਡਰੋਨ ਹੈਂਡਲਰਾਂ ਦੀ ਨਾਪਾਕ ਯੋਜਨਾ ਨੂੰ ਨਾਕਾਮ ਕਰ ਦਿੱਤਾ।