Gurdaspur News : ਗੁਰਦਾਸਪੁਰ ਪਿੰਡ ਦੋਸਤਪੁਰ ’ਚ ਇੱਕ ਬਦਮਾਸ਼ ਤੇ ਪੁਲਿਸ ਵਿਚਾਲੇ ਹੋਈ ਮੁੱਠਭੇੜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Gurdaspur News : ਗੋਲੀ ਲੱਗਣ ਕਾਰਨ ਬਦਮਾਸ਼ ਹੋਇਆ ਜ਼ਖ਼ਮੀ, ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਭਰਤੀ

ਗੁਰਦਾਸਪੁਰ ਪਿੰਡ ਦੋਸਤਪੁਰ ’ਚ ਇੱਕ ਬਦਮਾਸ਼ ਤੇ ਪੁਲਿਸ ਵਿਚਾਲੇ ਹੋਈ ਮੁੱਠਭੇੜ 

Gurdaspur News in Punjabi : ਗੁਰਦਾਸਪੁਰ ਪਿੰਡ ਦੋਸਤਪੁਰ ’ਚ ਇੱਕ ਬਦਮਾਸ਼ ਤੇ ਪੁਲਿਸ ਵਿਚਾਲੇ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਬਦਮਾਸ਼ ਦੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 

ਜਾਣਕਾਰੀ ਅਨੁਸਾਰ ਪਿੰਡ ਦੋਸਤਪੁਰ ’ਚ ਪੁਲਿਸ ਵਲੋਂ ਨਾਕੇਬੰਦੀ ਕੀਤੀ ਗਈ ਸੀ, ਜਦੋਂ ਪੁਲਿਸ ਨੇ ਬਦਮਾਸ਼ ਨੂੰ ਰੋਕਣ ਚਾਹਿਆ ਤਾਂ ਉਸ ਨੇ ਰੁਕਣ ਦੀ ਬਜਾਏ ਪੁਲਿਸ ਗੋਲੀਬਾਰੀ ਕਰ ਦਿੱਤੀ। ਆਪਣੇ ਬਚਾਅ ਲਈ ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਤਾਂ ਇੱਕ ਗੋਲੀ ਬਦਮਾਸ਼ ਨੂੰ ਲੱਗ ਗਈ । ਸਿੱਟੇ ਵਜੋਂ ਬਦਮਾਸ਼ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਗੁਰਦਾਸਪੁਰ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।   

 (For more news apart from Encounter between a miscreant and police in Gurdaspur village Dostpur News in Punjabi, stay tuned to Rozana Spokesman)