India V/S Pakistan: ਭਾਰਤ ਦੀ ਪਾਕਿਸਤਾਨ 'ਤੇ ਇਕ ਹੋਰ ਵੱਡੀ ਕਾਰਵਾਈ, ਪਾਕਿ ਅਧਿਕਾਰੀ ਨੂੰ 24 ਘੰਟੇ 'ਚ ਦੇਸ਼ ਛੱਡਣ ਦੇ ਹੁਕਮ
India V/S Pakistan: ਅਧਿਕਾਰੀ ਆਪਣੇ ਅਹੁਦੇ ਅਨੁਸਾਰ ਨਹੀਂ ਕਰ ਰਿਹਾ ਸੀ ਕੰਮ
Pakistani official ordered to leave the country within 24 hours: ਭਾਰਤ ਨੇ ਬੁੱਧਵਾਰ ਸ਼ਾਮ ਨੂੰ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਹੋਰ ਅਧਿਕਾਰੀ ਨੂੰ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ। ਇਹ 8 ਦਿਨਾਂ ਵਿੱਚ ਭਾਰਤ ਵੱਲੋਂ ਕੀਤੀ ਗਈ ਦੂਜੀ ਅਜਿਹੀ ਕਾਰਵਾਈ ਸੀ। ਇਸ ਤੋਂ ਪਹਿਲਾਂ 13 ਮਈ ਨੂੰ, ਇੱਕ ਅਧਿਕਾਰੀ ਨੂੰ 'ਪਰਸੋਨਾ ਨਾਨ ਗ੍ਰਾਟਾ' ਘੋਸ਼ਿਤ ਕੀਤਾ ਗਿਆ ਸੀ ਅਤੇ ਉਸਨੂੰ ਭਾਰਤ ਛੱਡਣ ਲਈ ਕਿਹਾ ਗਿਆ ਸੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਅਧਿਕਾਰੀ ਆਪਣੇ ਅਹੁਦੇ ਅਨੁਸਾਰ ਕੰਮ ਨਹੀਂ ਕਰ ਰਿਹਾ ਸੀ। ਸੂਤਰਾਂ ਅਨੁਸਾਰ, ਕੱਢੇ ਗਏ ਅਧਿਕਾਰੀ 'ਤੇ ਭਾਰਤ ਵਿਰੁੱਧ ਜਾਸੂਸੀ ਵਰਗੇ ਗੰਭੀਰ ਦੋਸ਼ ਹਨ। 'ਪਰਸੋਨਾ ਨਾਨ ਗ੍ਰਾਟਾ' ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਕਿਸੇ ਵੀ ਵਿਦੇਸ਼ੀ ਡਿਪਲੋਮੈਟ ਨੂੰ ਅਣਚਾਹਿਆਂ ਘੋਸ਼ਿਤ ਕੀਤਾ ਜਾਂਦਾ ਹੈ ਅਤੇ ਉਸ ਨੂੰ ਤੁਰੰਤ ਦੇਸ਼ ਛੱਡਣ ਲਈ ਕਿਹਾ ਜਾਂਦਾ ਹੈ। ਇਸ ਨੂੰ ਕੂਟਨੀਤਕ ਪੱਧਰ 'ਤੇ ਬਹੁਤ ਸਖ਼ਤ ਅਤੇ ਗੰਭੀਰ ਪ੍ਰਤੀਕਿਰਿਆ ਮੰਨਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ, ਬੀਐਸਐਫ਼ ਦੇ ਡੀਆਈਜੀ ਐਸਐਸ ਮੰਡ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿੱਚ ਆਪ੍ਰੇਸ਼ਨ ਸਿੰਦੂਰ ਦੌਰਾਨ, ਮਹਿਲਾ ਸੈਨਿਕਾਂ ਨੇ ਵੀ ਪਾਕਿਸਤਾਨ ਵਿਰੁੱਧ ਮੋਰਚਾ ਸੰਭਾਲਿਆ।