Moga News : ਮੋਗਾ ’ਚ ਪੰਜ ਤੋਲੇ ਸੋਨਾ, 5.19 ਲੱਖ ਡਰੱਗ ਮਨੀ ਨਾਲ ਦੋ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Moga News : ਇਕ ਬੰਦੂਕ, ਇਕ ਪਿਸਟਲ ਤੇ 324 ਜ਼ਿੰਦਾ ਕਾਰਤੂਸ ਵੀ ਬਰਾਮਦ

Two arrested with five tolas of gold, Rs 5.19 lakh drug money in Moga Latest News in Punjabi

Two arrested with five tolas of gold, Rs 5.19 lakh drug money in Moga Latest News in Punjabi : ਮੋਗਾ ਪੁਲਿਸ ਵਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਕਸਿਆ ਜਾ ਰਿਹਾ ਸ਼ਿਕੰਜਾ ਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਘਰ ਵਿਚ ਛਾਪੇਮਾਰੀ ਕੀਤੀ ਗਈ। ਜਿਸ ਵਿਚ ਇਕ 12 ਬੋਰ ਬੰਦੂਕ, ਇਕ ਪਿਸਟਲ, 324 ਜਿੰਦਾ ਕਾਰਤੂਸ ਤੋਂ ਇਲਾਵਾ 45 ਹਜ਼ਾਰ ਰੁਪਏ ਡਰੱਗ ਮਨੀ ਤੇ ਪੰਜ ਤੋਲੇ ਸੋਨਾ ਬਰਾਮਦ ਵੀ ਕੀਤਾ। ਉਸੇ ਹੀ ਨਿਸ਼ਾਨਦੇਹੀ ਦੇ ਉੱਪਰ ਲਖਵੀਰ ਸਿੰਘ ਅਤੇ ਨਵਜੋਤ ਸਿੰਘ ਦੇ ਘਰ ਦੇ ਉੱਪਰ ਛਾਪੇਮਾਰੀ ਕੀਤੀ ਤਾਂ ਉਥੋਂ 3 ਲੱਖ 74 ਹਜ਼ਾਰ ਕੈਸ਼ ਡਰੱਗ ਮਨੀ ਬਰਾਮਦ ਹੋਈ।

ਇਸ ਮੌਕੇ ਡੀਐਸਪੀਡੀ ਸੁਖ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਸ਼ਿਕੰਜਾ ਕਸਿਆ ਜਾ ਰਿਹਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਦੋ ਘਰਾਂ ਦੀ ਤਲਾਸ਼ੀ ਲਈ। ਜਿਸ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਦੀ ਭਾਲ ਜਾਰੀ ਹੈ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇਕ 12 ਬੋਰ ਬੰਦੂਕ, ਇਕ ਪਿਸਟਲ, 324 ਜਿੰਦਾ ਕਾਰਤੂਸ ਤੋਂ ਇਲਾਵਾ ਪੰਜ ਤੋਲੇ ਸੋਨਾ 519100 ਰੁਪਏ ਡਰੱਗ ਮਨੀ ਬਰਾਮਦ ਹੋਈ। ਲਖਬੀਰ ਸਿੰਘ ਤੇ ਨਵਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਬਲਰਾਜ ਸਿੰਘ ਅਤੇ ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਬਲਰਾਜ ਸਿੰਘ ਉੱਪਰ ਪੰਜ ਮਾਮਲੇ ਹਨ ਅਤੇ ਦਵਿੰਦਰ ਸਿੰਘ ਉੱਪਰ ਸੱਤ ਮਾਮਲੇ ਪਹਿਲਾਂ ਦਰਜ ਹਨ।