20 ਕਰੋੜ ਦੀ ਹੈਰੋਇਨ ਤੇ ਅਫ਼ੀਮ ਦਾ ਇਕ ਪੈਕਟ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਐਸਐਫ਼ ਤੇ  ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਅਪਰੇਸ਼ਨ ਵਿਚ 9 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਹਨ  ਜਿਨ੍ਹਾਂ ਵਿਚ ਲਗਭਗ 4 ਕਿਲੋ ਹੈਰੋਇਨ ਹੈ........

BSF Officers and Counter Intelligence Giving Information

ਅੰਮ੍ਰਿਤਸਰ : ਬੀਐਸਐਫ਼ ਤੇ  ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਅਪਰੇਸ਼ਨ ਵਿਚ 9 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਹਨ  ਜਿਨ੍ਹਾਂ ਵਿਚ ਲਗਭਗ 4 ਕਿਲੋ ਹੈਰੋਇਨ ਹੈ ਜਿਸ ਦਾ ਕੌਮਾਂਤਰੀ ਮੰਡੀ ਵਿਚ ਮੁਲ 20 ਕਰੋੜ ਦੇ ਲਗਭਗ ਹੈ । ਇਹ ਬਰਾਮਦਗੀ ਕੱਕੜ ਐਕਸ (17) ਬੀ ਐਨ ਬਾਹਰੀ ਚੌਕੀ ਸੈਕਟਰ ਅੰਮ੍ਰਿਤਸਰ ਨੇ ਬਰਾਮਦ ਕੀਤੀ। ਇਕ ਪੈਕਟ ਵਿਚ ਅਫ਼ੀਮ ਵੀ ਬਰਾਮਦ ਹੋਈ ਹੈ। ਬੀਐਸਐਫ਼ ਅਧਿਕਾਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਡਰੱਗ ਦੀ ਖੇਪ ਜ਼ਮੀਨ ਵਿਚ ਨੱਪੀ ਹੋਈ ਸੀ।

ਇਸ ਦਾ ਪਤਾ ਲੱਗਣ 'ਤੇ ਬੀਐਸਐਫ਼ ਦਾ ਕਾਊਂਟਰ ਇੰਟੈਲੀਜੈਸ ਨੇ ਮਿਲੀ ਜਾਣਕਾਰੀ ਤੇ ਆਧਾਰਤ ਜ਼ਮੀਨ ਨੂੰ ਖੋਦਿਆ ਜਿਸ ਵਿਚੋਂ ਉਕਤ ਖੇਪ ਬਰਾਮਦ ਕੀਤੀ । ਬੀਐਸਐਫ਼ ਮੁਤਾਬਕ ਸਮਗਲਰਾਂ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਪਾਕਿ ਤੋਂ ਆਈ ਇਹ ਹੈਰੋਇਨ ਤੇ ਅਫ਼ੀਮ ਅੱਗੇ ਕਿਸ ਤਸਕਰ ਕੋਲ ਸਪਲਾਈ ਹੋਣੀ ਸੀ।