ਕੈਂਪ ਲਾ ਕੇ ਦੁਧ ਉਤਪਾਦਕਾਂ ਨੂੰ ਕੀਤਾ ਜਾਗਰੂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਐਸ ਏ ਐਸ ਨਗਰ ਵੱਲੋ ਪਿੰਡ ਹਸਨਪੁਰ ਬਲਾਕ ਖਰੜ ਜਿਲਾ ਐਸ ਏ ਐਸ ਨਗਰ  ਵਿਖੇ ਇੱਕ ਦਿਨਾਂ ਦੁੱਧ ਉਤਪਾਦਕ ....

Camp for Milk Producers

ਖਰੜ, ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਐਸ ਏ ਐਸ ਨਗਰ ਵੱਲੋ ਪਿੰਡ ਹਸਨਪੁਰ ਬਲਾਕ ਖਰੜ ਜਿਲਾ ਐਸ ਏ ਐਸ ਨਗਰ  ਵਿਖੇ ਇੱਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈੱਪ ਸ:  ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ, ਪਸੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ ਅਤੇ ਕਿਰਤ ਵਿਭਾਗ, ਪੰਜਾਬ ਸਰਕਾਰ ਦੇ ਦਿਸਾ ਨਿਰਦੇਸਾ ਅਨੂਸਾਰ, ਸ: ਇੰਦਰਜੀਤ ਸਿੰਘ ਸਰਾਂ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਜੀ ਦੀ ਰਹਿਨੁਮਾਈ ਅਤੇ ਡਿਪਟੀ ਡਾਇਰੈਕਟਰ ਡੇਅਰੀ

ਸ: ਕੁਲਦੀਪ ਸਿੰਘ ਜੱਸੋਵਾਲ ਜੀ ਦੀ ਯੋਗ ਅਗਵਈ  ਹੇਠ ਲਗਾਇਆ ਗਿਆ ਇਸ ਕੈਂਪ ਵਿੱਚ 120 ਦੇ ਕਰੀਬ ਇਲਾਕੇ ਦੇ ਦੁੱਧ ਉਤਪਾਦਕਾਂ ਵੱਲੋ ਭਾਗ ਲਿਆ ਗਿਆ ਇਸ ਕੈੱਪ ਦਾ ਉਦੇਸ਼ ਦੁੱਧ ਉਤਪਾਦਕਾਂ ਨੂੰ ਡੇਅਰੀ ਧੰਦੇ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਸ:ਕੁਲਦੀਪ ਸਿੰਘ ਜੱਸੋਵਾਲ ਵੱਲੋ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਭਾਗ ਵਲੋ ਚਲਾਈਆ ਜਾ ਰਹੀਆਂ ਗਤੀਵਿਧੀਆਂ ਸਬੰਧੀ ਇੰਨਫਰਮੇਸਨ ਐਕਟ 2005 ਸਬੰਧੀ ਜਾਣਕਾਰੀ ਦਿੱਤੀ ਗਈ ।ਸ੍ਰੀ ਸੇਵਾ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਮੋਹਾਲੀ ਵੱਲੋ ਦੁਧਾਰੂ ਪਸ਼ੁਆਂ ਦੀਆ ਨਸਲਾਂ ਅਤੇ ਨਸਲ ਸੁਧਾਰ ਸੰਬੰਧੀ ਅਤੇ ਦੁੱਧ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ।

ਸ੍ਰੀ ਅਵਤਾਰ ਸਿੰਘ ਸਾਬਕਾ ਡੇਅਰੀ ਵਿਕਾਸ ਇੰਸਪੈਕਟਰ ਵਲੋ ਹਰੇ ਚਾਰੇ ਦਾ ਸਾਈਲੇਜ਼, ਹੇਅ ਬਣਾਉਣ, ਪਸੂਆਂ ਦੇ ਸੈਡਾਂ ਦੀ ਬਣਤਰ ਅਤੇ ਉਨਾਂ ਦੀ ਸਾਫ ਸਫਾਈ ਸੰਬੰਧੀ ਜਾਣਕਾਰੀ ਦਿੱਤੀ ਗਈ। ਜਗਦੀਪ ਕੌਰ ਮੱਛੀ ਪਾਲਣ ਵਿਕਾਸ ਅਫਸਰ ਵਲੋ ਵਿਭਾਗ ਦੀਆ ਸਕੀਮਾ ਸਬੰਧੀ ਜਾਣਕਾਰੀ ਦਿੱਤੀ ਗਈ । ਸ੍ਰੀ ਤਰਲੋਚਨ ਸਿੰਘ ਬਾਗਬਾਨੀ ਵਿਕਾਸ ਅਫਸਰ ਵਲੋ ਘਰੇਲੂ ਬਗੀਚੀ ਵਿੱਚ ਜਹਿਰ ਮੂਕਤ ਸਬਜੀਆਂ ਉਗਾਊਣ ਲਈ ਕਿਹਾ ਗਿਆ ਇਸ ਨਾਲ ਪੈਸੇ ਦੀ ਬੱਚਤ ਵੀ ਹੁੱਦੀ ਹੈ।

ਇਸ ਕੈਪ ਵਿੱਚ ਪਸੂ ਪਾਲਣ ਵਿਭਾਗ ਤੋ ਆਏ ਡਾਕਟਰ ਚੋਟਾਨੀ ਵੈਟਰਨਰੀ ਹਸਪਤਾਲ ਘੰੜੂਆਂ ਵਲੋ ਪਸੂਆਂ ਦੀਆਂ ਬਿਮਾਰੀਆਂ ਅਤੇ ਉਨਾਂ ਇਲਾਜ ਸਬੰਧੀ,ਪਸੂਆਂ ਨੂੰ ਮਲੱਪ ਰਹਿਤ ਕਰਨਾ,ਸਮੇ ਸਮੇ ਤੇ ਗਲ ਘੋਟੂ ਦੇ ਟੀਕਾ ਕਰਨ ਸਬੰਧੀ ਵਿਸਥਾਰ ਪੁਰਬਕ ਜਾਣਕਾਰੀ ਦਿੱਤੀ। ਪੰਜਾਬ ਨੈਸਨਲ ਬੈਕ ਘੰੜੂਆਂ ਦੀ ਐਗਰੀਕਲਚਰ ਅਫਸਰ ਆਸਾ ਵਲੋ 12 ਰੁਪਏ 330 ਰੁਪਏ ਪ੍ਰਤੀ ਸਾਲ ਗਰੀਬਾਂ ਨੂੰ ਬੀਮਾਂ ਸਕੀਮ ਬਾਰੇ ਅਤੇ ਸਰਲ ਤਰੀਕੇ ਨਾਲ ਕਰਜਾ ਲੈਣ ਅਤੇ ਸਮੇ ਸਿਰ ਕਰਜੇ ਦੀਆਂ ਕਿਸਤਾਂ ਮੋੜਨ ਦੀ ਵਿਧੀ ਦੱਸੀ।

ਇਸ ਕੈਂਪ ਵਿੱਚ ਜ਼ਸਪ੍ਰੀਤ ਸਿੰਘ ਬਾਗਵਾਨੀ ਵਿਕਾਸ ਅਫਸਰ ਅਤੇ ਸ੍ਰੀ ਹੈਮਨ ਡਿਪਟੀ ਮੈਨੇਜਰ ਪੰਜਾਬ ਨੈਸਨਲ ਬੈਕ ਘੰੜੂਆਂ ਨੇ ਵੀ ਹਾਜਰੀ ਲਗਵਾਈ। ਇਸ ਕੈਂਪ ਵਿੱਚ ਸਰਪੰਚ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।,ਗੁਰਜੀਤ ਸਿੰਘ ਧਨੋਆ,ਹਰਬੰਤ ਸਿੰਘ ਸਾਬਕਾ ਪੰਚਾਇਤ ਅਫਸਰ, ਕਰਨੈਲ ਸਿੰਘ ਪ੍ਰਧਾਨ ਗੁਰੂਦੁਆਰਾ ਕਮੇਟੀ,ਕੁਲਵੀਰ ਸਿੰਘ ਸਮਾਜ ਸੇਵੀ, ਕੁਲਭੂਸਨ ਸਿੰਘ ਜਥੇਦਾਰ ਆਦਿ ਦੁੱਧ ਉਤਪਾਦਕਾਂ ਨੇ ਭਾਗ ਲਿਆ।  

ਇਸ ਕੈਂਪ ਦੀ ਕਾਮਯਾਬੀ ਲਈ ਸ੍ਰੀ ਕਸਮੀਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ, ਸੰਜੀਵ ਸਰਮਾਂ ਡੇਅਰੀ ਫੀਲਡ ਸਹਾÎਇਕ, ਦੀਪਕ ਮਨਮੋਹਣ ਸਿੰਘ ਡੇਅਰੀ ਫੀਲਡ ਸਹਾÎਿÂਕ ਅਤੇ ਅਰਵਿੰਦਰ ਸਿੰਘ ਕੰਪਿਉਟਰ ਅਪਰੇਟਰ ਵਲੋ ਪੂਰਨ ਸਹਿਯੋਗ ਦਿੱਤਾ ਗਿਆ।