ਡੇਰਾਬੱਸੀ 'ਚ ਸ਼ਹਿਰ ਵਾਸਿਆਂ ਨੇ ਮਿਲ ਕੇ ਮਨਾਇਆ ਯੋਗਾ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾਬੱਸੀ ਦੇ ਐੱਸਐੱਸ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਵਿਸ਼ਵ ਯੋਗ ਦਿਵਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਮਹਿਲਾਵਾਂ.....

During Yoga NK Sharma With Others

ਡੇਰਾਬੱਸੀ : ਡੇਰਾਬੱਸੀ ਦੇ ਐੱਸਐੱਸ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਵਿਸ਼ਵ ਯੋਗ ਦਿਵਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਮਹਿਲਾਵਾਂ ਸਮੇਤ ਬੱਚਿਆਂ ਨੇ ਯੋਗ ਕਰਕੇ ਯੋਗਾ ਦਿਵਸ ਮਨਾਇਆ। ਤਿੰਨ ਰੋਜਾਂ ਕੈਂਪ ਦੇ ਅਖ਼ਰੀਲੇ ਦਿਨ ਹਲਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।  ਸ੍ਰੀ ਸ਼ਰਮਾ ਨੇ ਕਿਹਾ ਕਿ ਯੋਗ ਨਾਲ ਜਿੱਥੇ ਸਰੀਰ ਨਿਰੋਗ ਰਹਿੰਦਾ ਹੈ ਉੱਥੇ ਮਨ ਵਿਚ ਚਲ ਰਹੇ ਬੁਰੇ ਵਿਕਾਰਾਂ ਤੋਂ ਵੀ ਮੁਕਤੀ ਮਿਲਦੀ ਹੈ। ਉਨ੍ਹਾਂ ਸ਼ਹਿਰ ਦੀਆਂ

ਸਮਾਜ ਸੇਵੀ ਸੰਸਥਾਵਾਂ ਪੰਤਜਲੀ ਯੋਗਪੀਠ, ਭਾਰਤ ਸਵਾਬਿਮਾਨ, ਭਾਰਤ ਵਿਕਾਸ ਪ੍ਰੀਸ਼ਦ, ਸਨਾਤਨ ਧਰਮ ਸਭਾ, ਸੰਤ ਨਿਰੰਕਾਰੀ ਮੰਡਲ, ਸੇਵਾ ਭਾਰਤੀ, ਐੱਸ.ਐੱਸ ਜੈਨ ਸਭਾ, ਰਾਮ ਲੀਲ੍ਹ ਕਮੇਟੀ, ਰੋਟਰੀ ਕਲੱਬ, ਸ਼ਿਵ ਕਾਂਵੜ ਸੰਘ, ਸੈਣੀ ਯੂਥ ਫੈਡਰੇਸ਼ਨ, ਪੰਜਾਬ ਯੁਵਾ ਸਮਾਜ ਸੇਵਾ ਕਲੱਬ, ਮਾਰਕੀਟ ਵੈਲਫ਼ੇਅਰ ਸੁਸਾਇਟੀ, ਸੈਦਪੁਰਾ ਜਾਗ੍ਰਿਤੀ ਕਲੱਬ, ਪ੍ਰੈਸ ਕਲੱਬ ਡੇਰਾਬੱਸੀ ਆਦਿ ਅਤੇ ਪ੍ਰਧਾਨ ਨਗਰ ਕੌਂਸਲ ਅਤੇ ਸਮੂਹ ਕੌਂਸਲਰਾਂ ਵੱਲੋਂ ਕਰਵਾਏ ਸਾਂਝੇ ਯਤਨਾਂ ਦੀ ਖ਼ੂਬ ਸਲਾਘਾ ਕੀਤੀ। ਇਸ

ਮੌਕੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਮੁਕੇਸ਼ ਗਾਂਧੀ, ਮੀਤ ਪ੍ਰਧਾਨ ਮਾਨਵਿੰਦਰਪਾਲ ਟੋਨੀ ਰਾਣਾ, ਪਰਮਜੀਤ ਸਿੰਘ ਰੰਮੀ, ਸਾਬਕਾ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੈਣੀ,  ਨਿਰਮਲ ਸਿੰਘ ਨਿੰਮਾ, ਕੁਲਦੀਪ ਰੰਗੀ, ਰਜਨੀਸ਼ ਬਹਿਲ, ਪ੍ਰੇਮ ਧੀਮਾਨ, ਰਜਿੰਦਰ ਈਸਾਪੁਰ, ਰਾਕੇਸ਼ ਸ਼ਰਮਾ, ਵਿਪਨ ਥੰਮਨ, ਸੁਖਵਿੰਦਰ ਸੈਣੀ, ਰਵਿੰਦਰ ਬੱਤਰਾ  ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਮੋਹਤਬਰ ਸੱਜਣ ਹਾਜ਼ਰ ਸਨ।