ਵੱਖ-ਵੱਖ ਕਾਲਜਾਂ ਨੇ ਹਫ਼ਤਾਵਰੀ ਯੋਗਾ ਦਿਵਸ ਮਨਾਇਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵਿਚ ਵਿਸ਼ਵ ਯੋਗਾ ਦਿਵਸ ਯੋਗਾ ਮਾਹਿਰ ਜਗਜੀਤ ਸਿੰਘ ਦੇ ਦੇਖ ਰੇਖ ਵਿੱਚ ਮਨਾਇਆ ਗਿਆ। ਸਮਾਪਤੀ ਮੌਕੇ ...

Students Doing Yoga

ਐਸ.ਏ.ਐਸ. ਨਗਰ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵਿਚ ਵਿਸ਼ਵ ਯੋਗਾ ਦਿਵਸ ਯੋਗਾ ਮਾਹਿਰ ਜਗਜੀਤ ਸਿੰਘ ਦੇ ਦੇਖ ਰੇਖ ਵਿੱਚ ਮਨਾਇਆ ਗਿਆ। ਸਮਾਪਤੀ ਮੌਕੇ ਸੀਜੀਸੀ ਗਬੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਹਫ਼ਤਾਵਾਰੀ ਕੈਂਪ ਦੀ ਸਫਲਤਾ 'ਤੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ।

ਇਸੇ ਤਰ੍ਹਾਂ ਗਿਆਨ ਜਯੋਤੀ ਇੰਸੀਟਿਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜ਼ੀ, ਫੇਜ਼-2 ਵੱਲੋਂ ਅੰਤਰ ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਅੰਤਰ ਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲੈ ਯੋਗ ਕਰਨ ਦੀ ਅਹਿਮ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐਸ. ਬੇਦੀ ਨੇ ਵਿਦਿਆਰਥੀਆਂ ਨੂੰ ਯੋਗ ਦੇ ਫ਼ਾਇਦਿਆਂ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਜ਼ਰੂਰਤ ਤੇ ਜਾਣਕਾਰੀ ਦਿਤੀ।

ਇਸੇ ਤਰ੍ਹਾਂ ਯੂਨੀਵਰਸਲ ਗਰੁਪ ਆਫ਼ ਇੰਸਟੀਚਿਊਸ਼ਨਜ਼ ਵਿਖੇ 'ਕਰੋ ਯੋਗ ਰਹੋ ਨਿਰੋਗ' ਦੇ ਵਿਸ਼ੇ ਦੇ ਤਹਿਤ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਯੋਗਾ ਮਾਹਿਰ ਸ਼ਮਸ਼ੇਰ ਸਿੰਘ ਨੇ ਵਿਦਿਆਰਥੀਆਂ ਨੂੰ ਯੋਗ ਕਰਨ ਦੇ ਵੱਖ-ਵੱਖ ਆਸਣਾ ਅਤੇ ਵਿਧੀਆ ਤੋਂ ਜਾਣੂ ਕਰਵਾਇਆ। ਇਸ ਮੌਕੇ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।

ਇਸੇ ਤਰ੍ਹਾਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਸ (ਸੀਜੀਸੀ) ਲਾਂਡਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਸਹਿਤ ਮਨਾਇਆ ਗਿਆ। ਯੋਗ ਮਾਹਰਾਂ ਕੇ ਐਲ ਕਪੂਰ, ਸੁਰਜੀਤ ਸਿੰਘ ਅਤੇ ਡਾ ਭਗਵਾਨ ਦਾਸ ਦੀ ਅਗਵਾਈ ਹੇਠ ਸ਼ੁਰੂ ਹੋਇਆ। ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਸੰਬੋਧਨ ਕੀਤਾ।