ਹਰ ਘਰ ਨੌਕਰੀ ਸਕੀਮ ਤਹਿਤ ਘਰ-ਘਰ ਰੁਜ਼ਗਾਰ ਫਾਰਮ ਭਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਦਫਤਰ ਨਗਰ ਕੌਸਲ ਵਿਖੇ ਰਜ਼ਿਸਟਰੈਸਨ ਲਈ ਆਨ ਲਾਈਨ ਫਾਰਮ ਭਰਨ ਦਾ ਤਿੰਨ ਦਿਨਾਂ ਕੈਪ ਸ਼ੁਰੂ ਹੋਇਆ......

Mohd Shakeel With Others

ਮਾਲੇਰਕੋਟਲਾ  : ਅੱਜ ਦਫਤਰ ਨਗਰ ਕੌਸਲ ਵਿਖੇ ਰਜ਼ਿਸਟਰੈਸਨ ਲਈ ਆਨ ਲਾਈਨ ਫਾਰਮ ਭਰਨ ਦਾ ਤਿੰਨ ਦਿਨਾਂ ਕੈਪ ਸ਼ੁਰੂ ਹੋਇਆ। ਜਿਸ ਵਿੱਚ ਮੈਟ੍ਰਿਕ,+2,ਅਤੇ ਗ੍ਰੈਜੂਏਟ ਪੱਧਰ ਜਾਂ ਇਸ ਤੋ ਵੱਧ ਸਿੱਖਿਆ ਪ੍ਰਾਪਤ ਕਰਨ ਵਾਲੇ ਨੋਜਵਾਨ ਲੜਕੇ ਅਤੇ ਲੜਕੀਆ ਦੇ ਨਗਰ ਕੌਸਲ ਅਧਿਕਾਰੀਆ ਵੱਲੋ ਆਨਲਾਈਨ ਫਾਰਮ ਭਰੇ ਗਏ। ਅੱਜ ਸ਼ੁਰੂ ਹੋਏ ਇਸ ਜੋਬ ਮੇਲੇ ਕੈਪ ਸਬੰਧੀ ਜਾਣਕਾਰੀ ਦਿੱਦਿਆ ਮੁੰਹਮਦ ਤਾਰਿਕ, ਦਰਬਾਰਾ ਸਿੰਘ ਅਤੇ ਨਗਰ ਕੌਸਲ ਮਾਲੇਰਕੋਟਲਾ ਦੇ ਪ੍ਰਧਾਨ

ਜਨਾਬ ਇਕਬਾਲ ਫੋਜੀ ਨੇ ਇਸ ਸਬੰਧੀ ਦੱਸਿਆ ਕਿ 315 ਦੇ ਲੱਗਭੱਗ ਨੋਜਵਾਨਾਂ ਦੀ ਪਹਿਲੇ ਦਿਨ ਰਜਿਟਰੈਸਨ ਕੀਤੀ ਗਈ। ਇਸ ਮੌਕੇ ਤੇ ਨਗਰ ਕੌਸਲ ਦੇ ਈ ਓ ਚਰਨਜੀਤ ਸਿੰਘ, ਸੁਪਰਡੈਟ ਗਗਨ ਉਪਲ, ਸਾਕਿਬ ਅਲੀ, ਅਬਦੁਲ ਰਸੀਦ, ਪ੍ਰਮਜੀਤ ਸਿੰਘ ਸੈਂਟਨਰੀ ਇੰਸਪੈਕਟ, ਨਜੀਬ ਕੂਰੈਸ਼ੀ ਨਾਜ਼ੀ, ਆਦਿਲ, ਸ਼ਹਿਜ਼ਾਦ ਅਨਸਾਰੀ,ਫਾਰੂਕ ਅਨਸਾਰੀ, ਚੌਧਰੀ ਮੁਹੰਮਦ ਬਸ਼ੀਰ, ਦਰਸ਼ਨਪਾਲ, ਮੁਹੰਮਦ ਨਜ਼ੀਰ ਵਾਰਡ ਇੰਚਾਰਜ਼-3, ਅਬਦੁਲਾ ਆਦਿ ਹਾਜ਼ਰ ਸਨ।