ਭਰੂਣ ਹੱਤਿਆਵਾਂ ਰੋਕਣ ਲਈ ਸਰਕਾਰ ਅਤੇ ਸਿਹਤ ਵਿਭਾਗ ਸੁਚੇਤ ਹੋਵੇ : ਸਵਰਾਜ ਘੁੰਮਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਿਵ ਸੈਨਾ ਹਿੰਦੁਸਤਮਾਨ ਮਹਿਲਾ ਸੰਗਠਨ ਦੇ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਜ਼ਿਲ੍ਹੇ 'ਚ ਗੈਰ ਕਾਨੂੰਨੀ ਲਿੰਗ ਨਿਰਧਾਰਨ ਟੈਸਟ ਸੈਂਟਰ ਦਾ ਪਰਦਾਫਾਸ਼....

Swaraj Ghuman

ਪਟਿਆਲਾ: ਸ਼ਿਵ ਸੈਨਾ ਹਿੰਦੁਸਤਮਾਨ ਮਹਿਲਾ ਸੰਗਠਨ ਦੇ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਜ਼ਿਲ੍ਹੇ 'ਚ ਗੈਰ ਕਾਨੂੰਨੀ ਲਿੰਗ ਨਿਰਧਾਰਨ ਟੈਸਟ ਸੈਂਟਰ ਦਾ ਪਰਦਾਫਾਸ਼ ਕੀਤੇ ਹੋਣ 'ਤੇ ਸਿਵਲ ਸਰਜਨ ਹਰਿਆਣਾ ਅਤੇ ਪਟਿਆਲਾ ਵਲੋਂ ਸਾਂਝੇ ਤੌਰ 'ਤੇ ਆਰੰਭੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬੇ 'ਚ ਭਰੂਣ ਹੱਤਿਆਵਾਂ ਵਰਗੀਆਂ ਘਟਨਾਵਾਂ ਦਾ ਖੁਲਾਸਾ ਜਿਥੇ ਚਿੰਤਾ ਦਾ ਵਿਸ਼ਾ ਹੈ, ਉਥੇ ਸਰਕਾਰ ਅਤੇ ਸਿਹਤ ਵਿਭਾਗਾਂ ਦੀਆਂ ਟੀਮਾਂ ਨੂੰ ਹੋਰ ਸੁਚੇਤ ਰਹਿਣ ਦੀ ਲੋੜ ਹੈ। ਸਵਰਾਜ ਘੁੰਮਣ ਨੇ

ਕਿਹਾ ਕਿ ਸੂਬੇ 'ਚ ਭਰੂਣ ਹੱਤਿਆ ਨੂੰ ਰੋਕਣ ਲਈ ਲਾਇਸੰਸ ਰੱਦ ਕਰਨ ਅਤੇ ਜੇਲ੍ਹ ਤੱਕ ਭੇਜਣ ਲਈ ਸਜ਼ਾ ਵਾਲਾ ਸਖਤ ਕਾਨੂੰਨ ਬਣਿਆ ਹੋਇਆ ਹੈ, ਪਰ ਫਿਰ ਵੀ ਭਰੂਣ ਹੱਤਿਆ ਦੇ ਗੋਰਖਧੰਦੇ ਦਾ ਪਨਪਨਾ ਇਸ ਗੱਲ ਦਾ ਸੰਕੇਤ ਹੈ ਕਿ ਸਰਕਾਰ ਅਤੇ ਸਿਹਤ ਵਿਭਾਗ ਦੇ ਅਵੇਸਲੇਪਣ ਕਾਰਨ ਅਜੇ ਵੀ ਭਰੂਣ ਹੱਤਿਆਵਾਂ ਦਾ ਸਿਲਸਿਲਾ ਚੱਲ ਰਿਹਾ ਹੈ। ਸਵਰਾਜ ਘੁੰਮਣ ਨੇ ਸਿਵਲ ਸਰਜਨ ਪਟਿਆਲਾ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਰੂਣ ਟੈਸਟ ਕੇਂਦਰ ਦਾ ਲਾਇਸੰਸ ਰੱਦ ਕਰਕੇ ਹਸਪਤਾਲ ਚਲਾਉਣ ਵਾਲੇ ਡਾਕਟਰ ਜੋੜੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।