ਏਸ਼ੀਅਨ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰਨਗੀਆਂ ਹੈਂਡਬਾਲ ਖਿਡਾਰਨਾਂ : ਡਾ. ਪਰਮਵੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸਾਲ 18 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇਸ਼ ਦੇ ਸ਼ਹਿਰ ਜਕਾਰਤਾ ਵਿਚ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ ਵਿਚ ਭਾਰਤ ਵਲੋਂ ਖੇਡਣ ਵਾਲੀ......

Indian Handball Team Players With Paramvir Singh

ਸਮਾਣਾ : ਇਸ ਸਾਲ 18 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇਸ਼ ਦੇ ਸ਼ਹਿਰ ਜਕਾਰਤਾ ਵਿਚ ਹੋਣ ਜਾ ਰਹੀਆਂ ਏਸ਼ੀਅਨ ਖੇਡਾਂ ਵਿਚ ਭਾਰਤ ਵਲੋਂ ਖੇਡਣ ਵਾਲੀ ਲੜਕੀਆਂ ਦੀ ਹੈਂਡਬਾਲ ਟੀਮ ਪਬਲਿਕ ਕਾਲਜ ਸਮਾਣਾ ਦੇ ਇਨ-ਡੋਰ ਸਟੇਡੀਅਮ ਵਿਚ ਇਕ ਮਹੀਨੇ ਲਈ ਪ੍ਰੈਕਟਿਸ ਕਰ ਰਹੀ ਹੈ। ਇਸ ਟੀਮ ਦੀਆ 32 ਖਿਡਾਰਨਾਂ ਸਵੇਰੇ 6 ਵਜੇ ਤੋਂ ਦੇਰ ਸ਼ਾਮ ਤੱਕ ਪ੍ਰੈਕਟਿਸ ਕਰਦਿਆਂ ਹਨ ਅੱਜ ਇਸ ਹੈਂਡਬਾਲ (ਲੜਕੀਆਂ) ਟੀਮ ਦਾ ਜਾਇਜਾ ਲੈਣ ਲਈ ਐਨ.ਐਸ.ਐਸ. ਪੰਜਾਬੀ ਯੂਨੀਵਰਸਿਟੀ

ਪਟਿਆਲਾ ਦੇ ਕੋਆਡੀਨੇਟਰ ਡਾ: ਪਰਮਵੀਰ ਸਿੰਘ ਕਾਲਜ ਦੇ ਇਨ-ਡੋਰ ਸਟੇਡੀਅਮ ਵਿਚ ਪਹੁੰਚੇ। ਜਿਥੇ ਉਨ੍ਹਾਂ ਨੂੰ ਟੀਮ ਦੀ ਕੋਚ ਸੀਤਲ ਸ਼ਰਮਾ ਮਨੀਪੁਰ ਤੇ ਪ੍ਰੋ: ਜਤਿੰਦਰ ਦੇਵ ਨੇ ਖਿਡਾਰਨਾਂ ਨਾਲ ਜਾਣ-ਪਹਿਚਾਣ ਕਰਵਾਈ। ਡਾ. ਪਰਮਵੀਰ ਸਿੰਘ ਨੇ ਖਿਡਾਰਨਾਂ ਨਾਲ ਜਾਣ-ਪਹਿਚਾਣ ਕਰਨ ਉਪਰੰਤ ਉਨ੍ਹਾਂ ਵਲੋਂ ਏਸ਼ੀਅਨ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰ ਕੇ ਦੇਸ਼ ਲਈ ਮੈਡਲ ਜਿਤਣ ਦੀ ਕਾਮਨਾ ਕੀਤੀ। ਇਸ ਮੋਕੇ ਕਾਲਜ ਦੇ, ਪ੍ਰਿੰਸੀਪਲ ਅਰਵਿੰਦ ਮੋਹਨ ਤੇ ਪ੍ਰੋ: ਜਤਿੰਦਰ ਦੇਵ, ਟੀਮ ਦੇ ਕੋਚ ਜਗਵਿੰਦਰ ਸ਼ਰਮਾ, ਮਹਿੰਦਰ ਪਾਲ ਤੋਂ ਇਲਾਵਾ ਟੀਮ ਦੀਆਂ ਖਿਡਾਰਨਾਂ ਮੌਜੂਦ ਸਨ।