ਆਈਟੀਬੀਪੀ ਜਵਾਨਾਂ ਨੇ ਚਲਾਈ ਸਫ਼ਾਈ ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਈ.ਟੀ.ਬੀ.ਪੀ ਦੀ ਟਰਾਂਸਪੋਰਟ ਬਟਾਲੀਅਨ ਨੇ ਵੀਰਵਾਰ, ਚੰਡੀਗੜ- ਅੰਬਾਲਾ ਸੜਕ ਤੇ ਤੇਜ ਧੁੱਪ ਦੇ ਬਾਵਜੂਦ ਜ਼ੀਰਕਪੁਰ ਦੇ ਪੰਚਕੂਲਾ ਲਾਈਟ ......

ITBP Soldier While Doing Cleaning.

ਜ਼ੀਰਕਪੁਰ : ਆਈ.ਟੀ.ਬੀ.ਪੀ ਦੀ ਟਰਾਂਸਪੋਰਟ ਬਟਾਲੀਅਨ ਨੇ ਵੀਰਵਾਰ, ਚੰਡੀਗੜ- ਅੰਬਾਲਾ ਸੜਕ ਤੇ ਤੇਜ ਧੁੱਪ ਦੇ ਬਾਵਜੂਦ ਜ਼ੀਰਕਪੁਰ ਦੇ ਪੰਚਕੂਲਾ ਲਾਈਟ ਪਾਇੰਟ ਤੋਂ ਲੈ ਕੇ ਏਅਰਪੋਰਟ ਚੌਕ ਤੱਕ ਸਫਾਈ ਅਭਿਆਨ ਚਲਾਇਆ। ਆਈ.ਟੀ.ਬੀ.ਪੀ ਦੇ ਕਮਾਂਡੇਂਟ ਰਜਿੰਦਰ ਕੁਮਾਰ ਵਰਮਾ ਦੀ ਅਗੁਵਾਈ ਵਿੱਚ ਸਵੱਛ ਭਾਰਤ ਅਭਿਆਨ' ਤਹਿਤ ਸਫਾਈ ਮੁਹਿੰਮ ਚਲਾਇਆ ਗਿਆ। ਇਸ ਦੌਰਾਨ ਸੜਕ ਦੇ ਵਿੱਚ ਦੇ ਹਿੱਸੇ ਵਿੱਚ ਘਾਹ ਅਤੇ ਝਾੜਿਆ ਵੀ ਕੱਟਿਆ ਗਿਆ।  ਉਨ੍ਹਾਂ ਨੇ ਸਾਫ਼ - ਸਫਾਈ

ਕਰ ਪਾਲਿਥੀਨ ਅਤੇ ਕੂੜੇ ਨੂੰ ਇਕੱਠਾ ਕੀਤਾ। ਸ਼ਾਮ ਤੱਕ ਚਲੇ ਇਸ ਸਫਾਈ ਅਭਿਆਨ ਦੇ ਰਾਹੀਂ ਜਵਾਨਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਆਪਣਾ ਆਲਾ ਦੁਆਲਾ ਆਪ ਸਾਫ ਸੁੱਥਰਾ ਰੱਖਾਂਗੇ ਤਾਂ ਸ਼ਹਿਰ ਆਪਣੇ ਆਪ ਸਵੱਛ ਹੋ ਜਾਵੇਗਾ। ਕਮਾਂਡੈਂਟ ਰਾਜਿੰਦਰ ਕੁਮਾਰ ਵਰਮਾ ਨੇ ਦੱਸਿਆ ਕਿ ਆਈਟੀਬੀਪੀ ਪਰਿਆਵਰਣ ਦੇ ਪ੍ਰਤੀ ਕਾਫ਼ੀ ਜਾਗਰੁਕ ਹੈ ਅਤੇ ਇਹ ਫੋਰਸ ਜਿੱਥੇ ਵੀ ਤੈਨਾਤ ਹੁੰਦੀ ਹੈ ਆਪਣੇ ਆਸਪਾਸ  ਦੇ ਖੇਤਰ ਨੂੰ ਖਾਸ ਬਣਾ ਦਿੰਦੀ ਹੈ । ਕਮਾਂਡੇਂਟ ਵਰਮਾ ਨੇ ਵਾਤਾਵਰਨ ਦੀ ਸੁੱੱਧਤਾ ਦੇ

ਮਹੱਤਵ ਤੇ ਰੌਸ਼ਨੀ ਪਾਉਂਦਿਆਂ ਕਿਹਾ ਆਈ.ਟੀ.ਬੀ.ਪੀ ਸਾਫ-ਸਫਾਈ ਲਈ ਹਮੇਸ਼ਾਂ ਵਚਨਬੱਧ ਹੈ ਕਿਉਂਕਿ ਨਰੋਏ ਸਮਾਜ ਦੀ ਸਿਰਜਣਾ ਲਈ ਸਵੱਛਤਾ ਬਹੁਤ ਜਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਮਾਰੀਆਂ ਤੋਂ ਬਚਾਅ ਲਈ ਆਪਣੇ ਨਿਜੀ ਚੌਗਿਰਦੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਜਨਤਕ ਥਾਵਾਂ 'ਤੇ ਕੂੜਾ-ਕਰਕਟ ਅਤੇ ਗੰਦਗੀ ਨਾ ਫੈਲਾਈ ਜਾਵੇ।