ਝੋਨੇ ਦੀ ਲਵਾਈ ਹੁਣ ਜ਼ੋਰਾਂ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰੇ ਭਾਰਤ ਵਿਚ ਸਭ ਤੋਂ ਵੱਧ ਝੋਨੇ ਦੀ ਪੈਦਾਵਾਰ ਪੰਜਾਬ ਵਿਚ ਹੁੰਦੀ ਹੈ। ਝੋਨੇ ਦੀ ਲਗਾਤਾਰ ਵੱਧਦੀ ਪੈਦਾਵਾਰ ਕਾਰਨ ਧਰਤੀ ਹੇਠਲਾ ਪਾਣੀ ਦਾ...........

Farmers Prepare Fields For Paddy Transplantation

ਹਰੀਕੇ ਪੱਤਣ : ਪੂਰੇ ਭਾਰਤ ਵਿਚ ਸਭ ਤੋਂ ਵੱਧ ਝੋਨੇ ਦੀ ਪੈਦਾਵਾਰ ਪੰਜਾਬ ਵਿਚ ਹੁੰਦੀ ਹੈ। ਝੋਨੇ ਦੀ ਲਗਾਤਾਰ ਵੱਧਦੀ ਪੈਦਾਵਾਰ ਕਾਰਨ ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਹੇਠ ਜਾ ਰਿਹਾ ਹੈ। ਖੇਤੀ ਮਾਹਰਾਂ ਮੁਤਾਬਕ ਪੰਜਾਬ ਅੰਦਰ ਪਾਣੀ ਦੀ ਕਿਲਤ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਜਿਸਦੀ ਮਿਸਾਲ ਹਰ ਸਾਲ ਧਰਤੀ ਹੇਠਲੇ ਪਾਣੀ ਦਾ ਪਧਰ ਲਗਾਤਾਰ ਡੂੰਘਾ ਹੁੰਦੇ ਜਾਣ ਤੋਂ ਮਿਲਦੀ ਹੈ। ਪਾਣੀ ਦੇ ਪੱਧਰ ਦੇ ਲਗਾਤਾਰ ਹੇਠਾਂ ਜਾਣ ਨੂੰ ਕਾਬੂ ਕਰਨ ਲਈ ਪੰਜਾਬ ਸਰਕਾਰ ਵਲੋਂ ਮਾਨਸੂਨ ਪੌਣਾ ਦਾ ਸਹਾਰਾ ਲੈਂਦੇ ਹੋਏ ਝੋਨੇ ਲਵਾਈ 20 ਜੂਨ ਤਹਿ ਕੀਤੀ ਗਈ ਸੀ ਕਿਉਂਕਿ ਪੰਜਾਬ ਵਿਚ ਨਹਿਰੀ ਪਾਣੀ ਦੀ ਸਪਲਾਈ ਨਾਂਹ ਦੇ ਬਰਾਬਰ ਹੈ ਸੂਏ

ਪਾਣੀ ਤੋਂ ਬਗ਼ੈਰ ਸੁੱਕੇ ਪਏ ਹਨ ਜਿਸ ਕਾਰਨ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਕਰਨੀ ਪੈ ਰਹੀ ਹੈ ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾ ਜਾ ਰਿਹਾ ਹੈ। ਕਿਸਾਨਾਂ ਵਲੋਂ ਜ਼ਿਆਦਾ ਹਾਰਸ ਪਾਵਰ ਦੀਆਂ ਮੋਟਰਾਂ ਪਾ ਕੇ ਝੋਨੇ ਦੀ ਫ਼ਸਲ ਨੂੰ ਪਾਲਿਆ ਜਾ ਰਿਹਾ ਹੈ ਤੇ ਧਰਤੀ ਹੇਠਲੇ ਪਾਣੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ ਤੇ ਧਰਤੀ ਹੇਠਲੇ ਪਾਣੀ ਦਾ ਪਧਰ ਬਹੁਤ ਜਲਦੀ ਨਾਲ ਹੇਠਾਂ ਜਾ ਰਿਹਾ ਹੈ ਜਿਹੜਾ ਕਿ ਪੰਜਾਬ ਵਾਸਤੇ ਖਤਰੇ ਦੀ ਘੰਟੀ ਵੀ ਹੈ। ਇਸ ਵੇਲੇ ਝੋਨੇ ਦੀ ਲਵਾਈ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਕਿਸਾਨਾਂ ਨੂੰ ਮਜ਼ਦੂਰਾਂ ਦੀ ਕਮੀ ਨਾਲ ਵੀ ਦੋ ਚਾਰ ਹੋਣਾ ਪੈ ਰਿਹਾ ਹੈ ਕਿਉਂਕਿ ਸਰਕਾਰ ਵਲੋਂ

ਕਿਸਾਨਾਂ ਨੂੰ ਬਿਜਲੀ ਦੀ 8 ਘੰਟੇ ਦੀ ਨਿਰਵਿਘਨ ਸਪਲਾਈ 19 ਜੂਨ ਦੀ ਰਾਤ ਤੋਂ ਸ਼ੁਰੂ ਕਰ ਦਿਤੀ ਗਈ ਜਿਸ ਕਾਰਨ ਇਕਦਮ ਝੋਨੇ ਦੀ ਲਵਾਈ ਨੇ ਜ਼ੋਰ ਫੜਿਆ। 
ਜੇਕਰ ਪਿਛਲੇ 10-20 ਸਾਲਾਂ ਦੀ ਗੱਲ ਕਰੀਏ ਤਾਂ ਦੂਸਰੇ ਸੂਬਿਆਂ 'ਚ ਪੰਜਾਬ ਵਿਚ ਝੋਨੇ ਦੀ ਲਵਾਈ ਕਰਨ ਵਾਸਤੇ ਮਜ਼ਦੂਰ ਲੋਕ ਆਉਂਦੇ ਸੀ ਪਰ ਹੁਣ ਹਰੇਕ ਸੂਬੇ ਵਿਚ ਰੁਜ਼ਗਾਰ ਮਿਲਣ ਕਾਰਨ ਪੰਜਾਬ ਨਾਲੋਂ ਮਜ਼ਦੂਰਾਂ ਦਾ ਮੋਹ ਭੰਗ ਹੋ ਗਿਆ ਹੈ ਜਿਸ ਕਾਰਨ ਕਿਸਾਨਾਂ ਨੂੰ ਮਜ਼ਦੂਰੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।