ਅਧਿਆਪਕਾਂ 'ਤੇ ਪੁਲਿਸ ਜਬਰ ਦੀ ਨਿਖੇਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਰੁਜਗਾਰ ਟੈੱਟ ਪਾਸ ਅਧਿਆਪਕਾਂ ਵਲੋਂ ਰੁਜਗਾਰ ਦੀ ਮੰਗ ਨੂੰ ਲੈ ਕੇ 18 ਜੂਨ ਨੂੰ ਗੁਰੂਦਆਰਾ ਸਿੰਘ ਸਭਾ ਸੁਹਾਣਾ (ਮੋਹਾਲੀ) ਟੈਂਕੀ ਕੋਲ ਧਰਨਾ ਦੇ ਰਹੇ......

B.Ed., ETT Pass Union (Block Samana)

ਸਮਾਣਾ : ਬੇਰੁਜਗਾਰ ਟੈੱਟ ਪਾਸ ਅਧਿਆਪਕਾਂ ਵਲੋਂ ਰੁਜਗਾਰ ਦੀ ਮੰਗ ਨੂੰ ਲੈ ਕੇ 18 ਜੂਨ ਨੂੰ ਗੁਰੂਦਆਰਾ ਸਿੰਘ ਸਭਾ ਸੁਹਾਣਾ (ਮੋਹਾਲੀ) ਟੈਂਕੀ ਕੋਲ ਧਰਨਾ ਦੇ ਰਹੇ ਅਧਿਆਪਕਾਂ ਤੇ ਕੀਤੇ ਪੁਲਿਸ ਦੇ ਜਬਰ ਦੇ ਖਿਲਾਫ ਬੀ.ਐਡ, ਈ.ਟੀ.ਟੀ ਪਾਸ ਯੂਨੀਅਨ (ਬਲਾਕ ਸਮਾਣਾ) ਵਲੋਂ ਸੱਤੀ ਮੰਦਿਰ ਪਾਰਕ ਸਮਾਣਾ ਵਿੱਚ ਮੀਟਿੰਗ ਕਰ ਕੇ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਈ.ਟੀ.ਟੀ, ਬੀ.ਐਡ ਟੈੱਟ ਪਾਸ ਬੇਰੁਜਗਾਰ ਯੂਨੀਅਨ ਸਮਾਣਾ ਦੇ ਆਗੂ ਹਰਪ੍ਰੀਤ ਸਿੰਘ ਸਮਾਣਾ ਨੇ ਕਿਹਾ ਕਿ ਜੇਕਰ ਸਰਕਾਰ ਇਸੇ ਤਰ੍ਹਾਂ ਅਧਿਆਪਕਾਂ 'ਤੇ ਜੁਲਮ ਕਰਦੀ ਰਹੀ ਤਾਂ ਉਹ ਪਿੰਡਾਂ ਵਿਚ ਜਾ ਕੇ ਕਿਸਾਨਾਂ, ਮਜ਼ਦੂਰਾਂ ਨੂੰ ਨਾਲ ਲੈ ਕੇ ਇਕ ਵੱਡੇ ਸੰਘਰਸ ਦੀ ਤਿਆਰੀ ਕਰਾਂਗੇ ਅਤੇ

ਚੰਡੀਗੜ੍ਹ ਵੱਲ ਨੂੰ ਕੂਚ ਕਰਾਂਗੇ। ਇਸ ਮੌਕੇ ਸੁਖਚੈਨ ਸਿੰਘ ਅਸਰਪੁਰ, ਰਵੀ ਘੱਗਾ, ਗੁਰਜੰਟ ਸਿੰਘ ਤਰਖਾਣ ਮਾਜਰਾ, ਜਗਸੀਰ ਸਿੰਘ, ਰਾਮਫਲ ਘਿਓਰਾ, ਜਸਵੀਰ ਸਰਮਾ ਦੁੱਲੜ, ਨੀਟੂ ਸਿੰਘ ਟੋਡਰਪੁਰ, ਅਰਸਦੀਪ ਸਿੰਘ, ਸੰਦੀਪ ਕੁਮਾਰ, ਲਖਵਿੰਦਰ ਸਿੰਘ, ਸੂਰਜ ਪ੍ਰਕਾਸ, ਸੁਖਵਿੰਦਰ ਸਿੰਘ, ਸੁਖਜਿੰਦਰ ਪਾਲ, ਨਿਖਿਲ ਬਾਂਸਲ ਸਮਾਣਾ, ਗੁਰਜੀਤ ਸਿੰਘ, ਕੁਲਦੀਪ ਸਿੰਘ, ਸੁਖਜਿੰਦਰ ਪਾਲ, ਨਿਖਿਲ ਬਾਂਸਲ ਸਮਾਣਾ, ਗੁਰਜੀਤ ਸਿੰਘ, ਕੁਲਦੀਪ ਸਿੰਘ, ਸੁਖਮਨਪ੍ਰੀਤ ਸਿੰਘ, ਸਰਬਜੀਤ ਕੌਰ, ਸੁਨੀਤਾ ਖਨੌਰੀ, ਜਸਵੀਰ ਕੌਰ, ਰਿੰਪੀ ਸਾਹਪੁਰ ਆਦਿ ਮੋਜੂਦ ਸਨ।