ਸੰਦੋਆ ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ 4 ਦਿਨਾਂ ਰਿਮਾਂਡ ਤੇ ਭੇਜਿਆ
ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਹਮਲਾ ਕਰਨ ਵਾਲੇ ਤਿੰਨ ਕਥਿਤ ਦੋਸ਼ੀਆਂ....
ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਹਮਲਾ ਕਰਨ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਦਾਲਤ ਨੇ ਚਾਰ ਦਿਨਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਹਮਲੇ ਦੇ ਗ੍ਰਿਫ਼ਤਾਰ ਜਸਵਿੰਦਰ ਸਿੰਘ ਗੋਲਡੀ, ਅਮਰਜੀਤ ਸਿੰਘ, ਮਨਜੀਤ ਸਿੰਘ ਵਾਸੀ ਬੇਈਂਹਾਰਾ ਬਲਾਕ ਨੂਰਪੁਰ ਬੇਦੀ ਨੂੰ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਜੱਜ ਗੁਰਪ੍ਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੂਜੇ ਪਾਸੇ ਅਨੰਦਪੁਰ ਸਾਹਿਬ ਪੁਲਿਸ ਥਾਣੇ ਵਿਚ ਆਈ.ਜੀ. ਐਸ.ਕੇ ਸਿੰਘ ਆਧਾਰਤ ਟੀਮ ਵੱਲੋਂ ਵੀ ਉਨ੍ਹਾਂ ਤੋਂ ਲੰਬੀ ਪੁੱਛ-ਗਿੱਛ ਕੀਤੀ ਗਈ।
ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਵੀਡੀਉ ਵਿਚ ਆਉਣ ਵਾਲੇ ਅਜਵਿੰਦਰ ਸਿੰਘ ਬੇਈਹਾਰਾਂ, ਅਮਰਜੀਤ ਸਿੰਘ ਮੋਹਣ ਸਿੰਘ ਸਾਰੇ ਹੀ ਪਿੰਡ ਬੇਈਹਾਰਾਂ ਦੇ ਵਸਨੀਕ ਹਨ ਅਤੇ ਬਚਿੱਤਰ ਸਿੰਘ ਭਾਉਵਾਲ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਦੇ ਨਾ ਸਿਰਫ਼ ਨਜ਼ਦੀਕ ਹਨ ਸਗੋਂ ਰਿਸ਼ਤੇਦਾਰੀਆਂ ਦਾ ਦਮ ਵੀ ਭਰਦੇ ਹਨ।