ਟੀ.ਬੀ. ਜਾਗਰੂਕਤਾ ਵੈਨ ਪਹੁੰਚੀ ਸੀ.ਐਚ.ਸੀ.ਸਰਹਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਵਲ ਸਰਜਨ ਤਰਨ ਤਾਰਨ ਡਾ: ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਟੀ.ਵੀ. ਜਾਗਰੂਕਤਾ ਵੈਨ ਸੀ.ਐਚ.ਸੀ.ਸਰਹਾਲੀ ਕਲਾਂ ਵਿਖੇ .....

T.B. Awareness van reached CHC Sarhali

ਚੋਹਲਾ ਸਾਹਿਬ : ਸਿਵਲ ਸਰਜਨ ਤਰਨ ਤਾਰਨ ਡਾ: ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਟੀ.ਵੀ. ਜਾਗਰੂਕਤਾ ਵੈਨ ਸੀ.ਐਚ.ਸੀ.ਸਰਹਾਲੀ ਕਲਾਂ ਵਿਖੇ ਪਹੁੰਚੀ, ਜਿਸਨੂੰ ਸੀਨੀਅਰ ਮੈਡੀਕਲ ਅਫਸਰ ਡਾ: ਜਤਿੰਦਰ ਸਿੰਘ ਗਿੱਲ ਨੇ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ।ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਟੀ.ਬੀ ਦੇ ਬਚਾਅ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਮੁਫ਼ਤ ਟੈਸਟ ਵੀ ਕੀਤੇ ਗਏ।

ਇਸ ਸਮੇ ਸੰਬੋਧਨ ਕਰਦਿਆਂ ਡਾ: ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਟੀ.ਬੀ.ਦੇ ਕੇਸਾਂ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਯਤਨ ਆਰੰਭੇ ਹਨ ਜਿਸ ਤਹਿਤ ਹਰ ਸੀ.ਐਚ.ਸੀ.ਵਿੱਚ ਡੌਟ ਸੈਂਟਰ ਸਥਾਪਿਤ ਕੀਤੇ ਗਏ ਹਨ ਜਿਥੇ ਟੀ.ਬੀ. ਦੇ ਮਰੀਜ਼ਾਂ ਨੂੰ ਮੁਫ਼ਤ ਦਵਾਈ ਦਿਤੀ ਜਾਂਦੀ ਹੈ । ਉਹਨਾਂ ਦੱਸਿਆ ਕਿ ਟੀ.ਬੀ. ਦੇ ਮਰੀਜਾਂ ਨੂੰ ਲੱਭਣ ਅਤੇ ਉਨ੍ਹਾਂ ਮਰੀਜਾ ਦੀ ਦਵਾਈ ਦਾ ਕੋਰਸ ਪੂਰਾ ਕਰਵਾਉਣ ਸਬੰਧੀ ਮਾਣਾ ਭੱਤਾ ਦਿੱਤਾ ਜਾਂਦਾ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ 2 ਹਫਤਿਆਂ ਤੋਂ ਵੱਧ ਖਾਂਸੀ ਰਹਿੰਦੀ ਹੈ ਤਾਂ ਉਹ ਨੇੜ੍ਹੇ ਦੇ ਸਿਹਤ ਕੇਂਦਰ ਵਿੱਚ ਮੁਫ਼ਤ ਟੈਸਟ ਕਰਵਾਏ ਅਤੇ ਜੇਕਰ ਟੀ.ਬੀ.ਪਾਸਟਿਵ ਹੁੰਦੀ ਹੈ

ਤਾਂ ਡਾਟਸ ਪ੍ਰਣਾਲੀ ਰਾਹੀਂ ਇਸਨੂੰ ਨੈਗਟਿਵ ਕੀਤਾ ਜਾ ਸਕਦਾ ਹੈ।ਇਸ ਮੌਕੇ ਲੈਬ ਟੈਕਨੀਸ਼ੀਅਨ ਜਤਿੰਦਰ ਕੌਰ ਗਿੱਲ ਨੇ ਕਿਹਾ ਕਿ ਸੀ.ਐਚ.ਸੀ.ਸਰਹਾਲੀ ਵਿਖੇ ਰੋਜਾਨਾ ਟੀ.ਬੀ. ਦੇ ਮੁਫ਼ਤ ਟੈਸਟ ਕੀਤੇ ਜਾਂਦੇ ਹਨ ਅਤੇ ਜੇਕਰ ਕਿਸੇ ਨੂੰ ਲੰਮੇ ਸਮੇ ਤੋਂਖਾਂਸੀ ਆਉਂਦੀ ਹੈ ਤਾਂ ਉਹ ਆਪਣਾ ਟੈਸਟ ਜਰੂਰ ਕਰਵਾਏ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ: ਰਿਤਿਕਾ,ਮੈਡਮ ਜਤਿੰਦਰ ਕੌਰ ਐਲ.ਟੀ.,ਵਿਸ਼ਾਲ ਕੁਮਾਰ ਬੀ.ਐਸ.ਏ,ਮਨਦੀਪ ਸਿੰਘ ਚੋਹਾਨ,ਹਰਦੀਪ ਸਿੰਘ ਸੰਧੂ ਬੀ.ਈ.ਈ,

ਜ਼ਸਪਿੰਦਰ ਸਿੰਘ ਪਲਾਸੌਰ,ਬਿਹਾਰੀ ਲਾਲ ਹੈਲਥ ਇੰਸਪੈਕਟਰ,ਸਰਬਜੀਤ ਕੌਰ ਐਸ.ਟੀ.ਐਸ.,ਬਲਰਾਜ ਸਿੰਘ ਗਿੱਲ,ਐਲ.ਐਚ.ਵੀ.ਨੀਰੂ ਧਵਨ ,ਜ਼ਸਮੀਤ ਸਿੰਘ ਐਲ.ਟੀ. ਆਦਿ ਹਾਜਰ ਸਨ।