ਥਾਣੇ 'ਚੋਂ ਜਾਨ ਬਚਾ ਕੇ ਭੱਜੇ ਨੌਜਵਾਨ ਨੇ ਪੁਲਿਸ 'ਤੇ ਲਾਏ ਗੰਭੀਰ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਨ ਤੋਂ ਮਾਰੇ ਜਾਣ ਦੀ ਗੱਲ ਸੁਣ ਡਰ ਗਿਆ ਸੀ ਨੌਜਵਾਨ

Jalandhar

ਜਲੰਧਰ- ਸਿੱਖ ਪਿਓ-ਪੁੱਤਰ ਦੀ ਕੁੱਟਮਾਰ ਕੀਤੇ ਜਾਣ ਕਾਰਨ ਦਿੱਲੀ ਪੁਲਿਸ ਕਾਫ਼ੀ ਸੁਰਖ਼ੀਆਂ ਵਿਚ ਆਈ ਹੋਈ ਹੈ ਪਰ ਜੇਕਰ ਗੱਲ ਪੰਜਾਬ ਪੁਲਿਸ ਦੀ ਕੀਤੀ ਜਾਵੇ ਤਾਂ ਇਹ ਦਿੱਲੀ ਪੁਲਿਸ ਤੋਂ ਦੋ ਕਦਮ ਅੱਗੇ ਹੀ ਨਜ਼ਰ ਆਈ। ਤਾਜ਼ਾ ਮਾਮਲਾ ਜਲੰਧਰ ਦਾ ਸਾਹਮਣੇ ਆਇਆ ਹੈ। ਜਿੱਥੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਬੇਕਸੂਰ ਨੌਜਵਾਨ ਨੂੰ ਹਿਰਾਸਤ 'ਚ ਰੱਖ ਕੇ ਉਸ 'ਤੇ ਥਰਡ ਡਿਗਰੀ ਟਾਰਚ ਕੀਤਾ।

ਜਾਣਕਾਰੀ ਅਨੁਸਾਰ ਮਕਸੂਦਾਂ ਪੁਲਿਸ ਨੇ 19 ਜੂਨ ਨੂੰ ਪਿੰਡ ਨੰਗਲ ਸਲੇਮਪੁਰ ਦੇ ਰਹਿਣ ਵਾਲੇ ਨੌਜਵਾਨ ਰਾਜਕੁਮਾਰ ਉਰਫ਼ ਰਾਜੂ ਨੂੰ ਨਸ਼ੀਲਾ ਪਦਾਰਥ ਵੇਚਣ ਦੇ ਦੋਸ਼ ਵਿਚ ਜ਼ਬਰਦਸਤੀ ਘਰ ਤੋਂ ਚੁੱਕ ਲਿਆ ਸੀ। ਜਿਸ 'ਤੇ ਥਾਣੇ 'ਚ ਲਿਜਾ ਕੇ ਪੁਲਿਸ ਨੇ ਥਰਡ ਡਿਗਰੀ ਟਾਰਚਰ ਕੀਤਾ। ਪੁਲਿਸ ਕੋਲੋਂ ਭੱਜ ਕੇ ਬਚੇ ਰਾਜੂ ਨੇ ਹੁਣ ਪੁਲਿਸ 'ਤੇ ਗੰਭੀਰ ਦੋਸ਼ ਲਗਾਏ ਹਨ। ਉਧਰ ਇਸ ਸਬੰਧੀ ਐਸਪੀ ਸੰਧੂ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

ਦੋਸ਼ੀ ਪਾਏ ਜਾਣ ਵਾਲੇ ਪੁਲਿਸ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਬੇਕਸੂਰਾਂ 'ਤੇ ਤਸ਼ੱਦਦ ਕੀਤੇ ਜਾਣ ਦੇ ਪਹਿਲਾਂ ਵੀ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਫਿਲਹਾਲ ਇਸ ਤਰ੍ਹਾਂ ਦੇ ਕਈ ਮਾਮਲਿਆਂ ਨੂੰ ਲੈ ਕੇ ਪੰਜਾਬ ਪੁਲਿਸ ਵੀ ਸੁਰਖ਼ੀਆਂ ਵਿਚ ਆਈ ਹੋਈ ਹੈ।