ਪੰਜਾਬ ਦੇ ਕਿਸਾਨ ਦੇ ਪੁੱਤਰ ਨੇ ਕੀਤਾ ਨਾਮ ਰੌਸ਼ਨ, ਏਅਰ ਫ਼ੋਰਸ 'ਚ ਬਣਿਆ ਫ਼ਲਾਈਂਗ ਅਫ਼ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਬੀ ਪਿੰਡ ਦੇ ਸਧਾਰਨ ਕਿਸਾਨ ਦਾ 22 ਸਾਲਾ ਨੌਜਵਾਨ ਪੁੱਤਰ ਏਅਰ ਫ਼ੋਰਸ ਵਿਚ ਫ਼ਲਾਈਂਗ

file photo

ਮਲੋਟ: ਲੰਬੀ ਪਿੰਡ ਦੇ ਸਧਾਰਨ ਕਿਸਾਨ ਦਾ 22 ਸਾਲਾ ਨੌਜਵਾਨ ਪੁੱਤਰ ਏਅਰ ਫ਼ੋਰਸ ਵਿਚ ਫ਼ਲਾਈਂਗ ਅਫ਼ਸਰ ਬਣਿਆ ਹੈ ਜਿਸ ਕਰ ਕੇ ਉਸ ਦੇ ਪਰਵਾਰ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ।

ਲੰਬੀ ਦੇ ਗੁਰਪ੍ਰੀਤ ਸਿੰਘ ਬਰਾੜ ਨੇ ਭਾਰਤੀ ਏਅਰ ਫ਼ੋਰਸ ਵਿਚ ਫ਼ਲਾਈਂਗ ਅਫ਼ਸਰ ਦਾ ਕਮਿਸ਼ਨ ਲਿਆ ਹੈ। ਕਿਸਾਨ ਸਤਨਾਮ ਸਿੰਘ ਨਿੰਦਰ ਮਹੰਤ ਅਤੇ ਰਣਜੀਤ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਬਰਾੜ ਨੇ ਪੰਜਵੀਂ ਤਕ ਦੀ ਸਿਖਿਆ ਮਲੋਟ ਦੇ ਸੈਕਰਡ ਹਾਰਟ ਕਾਨਵੈਂਟ ਤੋਂ ਪ੍ਰਾਪਤ ਕੀਤੀ ਅਤੇ 10ਵੀਂ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਪਾਸ ਕੀਤੀ।

12ਵੀਂ ਅਤੇ ਐਨਡੀਏ ਦੀ ਕੋਚਿੰਗ ਉਸਨੇ ਚੰਡੀਗੜ੍ਹ ਦੀ ਇੰਪੈਕਟ ਅਕੈਡਮੀ ਤੋਂ ਲਈ। ਕਲ ਹੈਦਰਾਬਾਦ ਵਿਚ ਹੋਈ ਪਾਸਿੰਗ ਆਊਟ ਪਰੇਡ ਤੋਂ ਬਾਅਦ ਉਸ ਨੂੰ ਬੈਚ ਲਾਇਆ ਗਿਆ।

ਕੋਰੋਨਾ ਕਰ ਕੇ ਉਸ ਦੇ ਮਾਤਾ-ਪਿਤਾ ਭਾਵੇਂ ਮੌਕੇ ਉਤੇ ਨਹੀਂ ਪੁੱਜ ਸਕੇ ਪਰ ਰਾਸ਼ਟਰੀ ਚੈੱਨਲਾਂ ਉਪਰ ਚੱਲੀਆਂ ਲਾਈਵ ਖ਼ਬਰਾਂ ਵਿਚ ਉਨ੍ਹਾਂ ਸਾਰਾ ਪ੍ਰਤੱਖ ਵੇਖਿਆ। ਇਸ ਪ੍ਰਾਪਤੀ ਨੂੰ ਲੈ ਕੇ ਪਰਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ ਤੇ ਉਨ੍ਹਾਂ ਨੂੰ ਲੋਕਾਂ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ