ਬਹਿਰੀਨ ਤੋਂ ਬਿੱਟੂ ਸਿੰਘ ਦੀ ਮ੍ਰਿਤਕ ਦੇਹ ਜੱਦੀ ਪਿੰਡ ਪੁੱਜੀ, ਕੀਤਾ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਧੂੜਕੋਟ ਦੇ ਬਿੱਟੂ ਸਿੰਘ ਜੋ ਕਿ ਬਹਿਰੀਨ ਰੋਜ਼ੀ ਰੋਟੀ ਲਈ ਗਿਆ ਸੀ

File

ਦੋਦਾ, 21 ਜੂਨ (ਅਸ਼ੋਕ ਯਾਦਵ): ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਧੂੜਕੋਟ ਦੇ ਬਿੱਟੂ ਸਿੰਘ ਜੋ ਕਿ ਬਹਿਰੀਨ ਰੋਜ਼ੀ ਰੋਟੀ ਲਈ ਗਿਆ ਸੀ ਜਿਸ ਦਾ ਕਰੀਬ ਵੀਹ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਅੱਜ ਉਸ ਦਾ ਸਸਕਾਰ ਨਿਰੋਲ ਸੇਵਾ ਸੰਸਥਾ ਧੂਲਕੋਟ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰੋਲ ਸੇਵਾ ਸੰਸਥਾ ਧੂਲਕੋਟ ਦੇ ਸੰਚਾਲਕ ਜਗਦੀਪ ਸਿੰਘ ਕਾਲਾ ਸੋਢੀ ਨੇ ਦਸਿਆ ਕਿ ਬਿੱਟੂ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਕੁਝ ਦਿਨ ਪਹਿਲਾਂ ਬਹਿਰੀਨ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਬਹਿਰੀਨ ਤੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਪਿੰਡ ਲਿਆਂਦੀ ਗਈ। ਉੱਥੇ ਅੱਜ ਅੰਤਮ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਪਰਵਾਰ ਨੇ ਬਹਿਰੀਨ ਦੀ ਕੰਪਨੀ ਨਾਲ ਸੰਪਰਕ ਕਰਿਆ ਅਤੇ ਕੰਪਨੀ ਨੇ ਦਿੱਲੀ ਤਕ ਉਸ ਦੀ ਲਾਸ਼ ਪਹੁੰਚਾ ਦਿਤੀ, ਜਦ ਕਿ ਦਿੱਲੀ ਤੋਂ ਮ੍ਰਿਤਕ ਦਾ ਸਰੀਰ ਸਾਡੀ ਸੰਸਥਾ ਪਿੰਡ ਲੈ ਕੇ ਆਈ ਹੈ। ਕਾਬਲੇ ਗੌਰ ਹੈ ਕਿ ਬਿੱਟੂ ਸਿੰਘ ਦੇ ਇਕੋ ਹੀ ਧੀ ਹੈ ਅਤੇ ਉਸ ਦਾ ਪਰਵਾਰ ਗ਼ਰੀਬ ਹੈ।