'ਉੱਚਾ ਦਰ ਬਾਬੇ ਨਾਨਕ ਦਾ' ਟਰੱਸਟ ਦੇ ਸਰਪ੍ਰਸਤ ਮੈਂਬਰ ਡਾ. ਹਰਚੰਦ ਸਿੰਘ ਪੰਧੇਰ ਨਹੀਂ ਰਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਉੱਚਾ ਦਰ ਬਾਬੇ ਨਾਨਕ ਦਾ' ਟਰੱਸਟ ਦੇ ਸਰਪ੍ਰਸਤ ਮੈਂਬਰ ਡਾ. ਹਰਚੰਦ ਸਿੰਘ ਪੰਧੇਰ (81) ਸੰਖੇਪ.....

Dr. Harchand Singh Pandher

ਅਹਿਮਦਗੜ੍ਹ, 21 ਜੂਨ (ਰਾਮਜੀ ਦਾਸ ਚੌਹਾਨ, ਬਲਵਿੰਦਰ ਕੁਮਾਰ): 'ਉੱਚਾ ਦਰ ਬਾਬੇ ਨਾਨਕ ਦਾ' ਟਰੱਸਟ ਦੇ ਸਰਪ੍ਰਸਤ ਮੈਂਬਰ ਡਾ. ਹਰਚੰਦ ਸਿੰਘ ਪੰਧੇਰ (81) ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਹਨ। ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਸ਼ੁਰੂ ਤੋਂ ਹੀ ਸਮਰਥਕ ਅਤੇ ਪਾਠਕ ਰਹੇ ਡਾ. ਹਰਚੰਦ ਸਿੰਘ ਪੰਧੇਰ ਜੋ ਕਿ ਲੰਮੇ ਸਮੇਂ ਤੋਂ ਸਪੋਕਸਮੈਨ ਅਖ਼ਬਾਰ ਨਾਲ ਜੁੜੇ ਹੋਏ ਸਨ ਜਿਨ੍ਹਾਂ ਅਪਣੇ ਪਰਵਾਰ ਨੂੰ ਵੀ 'ਉੱਚਾ ਦਰ ਬਾਬੇ ਨਾਨਕ ਦਾ' ਟਰੱਸਟ ਦਾ ਲਾਇਫ਼ ਮੈਂਬਰ ਬਣਾ ਕੇ ਮੈਂਬਰਸ਼ਿਪ ਹਾਸਲ ਕੀਤੀ ਹੋਈ ਹੈ।

ਇਸ ਦੁੱਖ ਦੀ ਘੜੀ ਵਿਚ ਜਿਥੇ ਸ਼ਹਿਰ ਦੇ ਪਤਵੰਤਿਆਂ ਨੇ ਡਾ.ਪੰਧੇਰ ਦੇ ਸਪੁੱਤਰ ਦਵਿੰਦਰ ਦੀਪ ਸਿੰਘ ਕੈਨੇਡਾ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਅਦਾਰਾ ਸਪੋਕਸਮੈਨ ਵਲੋਂ ਪੱਤਰਕਾਰ ਰਾਮਜੀ ਦਾਸ ਚੌਹਾਨ ਨੇ ਵੀ ਪਰਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਵਿੰਦਰ ਦੀਪ ਸਿੰਘ ਪੰਧੇਰ ਅਤੇ ਲਖਵੀਰ ਸਿੰਘ ਲਤਾਲਾ ਨੇ ਦਸਿਆ ਕਿ ਡਾ. ਪੰਧੇਰ ਦਾ ਅੰਤਮ ਸਸਕਾਰ ਸੋਸ਼ਲ ਡਿਸਟੈਂਸਿਜ਼ ਨੂੰ ਧਿਆਨ ਵਿਚ ਰਖਦੇ ਹੋਏ 22 ਜੂਨ ਨੂੰ ਸਵੇਰੇ 10 ਵਜੇ ਜਗੇੜਾ ਰੋਡ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।