ਰਵਨੀਤ ਸਿੰਘ ਬਿੱਟੂ ਸਿੱਖਾਂ ਵਿਰੁਧ ਜ਼ਹਿਰ ਉਗਲਣ ਦਾ ਕੋਈ ਵੀ ਮੌਕਾ ਨਹੀਂ ਛੱਡਦਾ : ਭਾਈ ਜਰਨੈਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਵਨੀਤ ਸਿੰਘ ਬਿੱਟੂ ਸਿੱਖਾਂ ਵਿਰੁਧ ਜ਼ਹਿਰ ਉਗਲਣ ਦਾ ਕੋਈ ਵੀ ਮੌਕਾ ਨਹੀਂ ਛੱਡਦਾ : ਭਾਈ ਜਰਨੈਲ ਸਿੰਘ

1

ਲੁਧਿਆਣਾ, 22 ਜੂਨ ( ਆਰ. ਪੀ . ਸਿੰਘ): ਪੰਜਾਬ ਦੇ ਪ੍ਰਸਿੱਧ ਗਾਇਕ ਜੈਂਜੀ ਬੈਂਸ ਵਲੋਂ ਸਿੱਖਾਂ ਦੇ ਹੱਕ ਵਿਚ ਸ਼ਬਦ ਕਹਿਣ ਅਤੇ ਦਲਜੀਤ ਸਿੰਘ ਵਲੋਂ ਫ਼ਿਲਮ 'ਪੰਜਾਬ 1984' ਦਾ ਗੀਤ ਜੋ ਉਸ ਸਮੇਂ ਸਿੱਖਾਂ Àੁਪਰ ਹੋਏ ਜ਼ੁਲਮਾਂ ਦੀ ਦਾਸਤਾ ਬਿਆਨ ਕਰਦਾ ਹੈ, ਇਸ ਗੀਤ ਨੂੰ ਦੁਬਾਰਾ ਗਾਇਆ ਗਿਆ। ਇਨ੍ਹਾਂ ਕਲਾਕਰਾ ਵਲੋਂ ਸਿੱਖਾਂ ਦੇ ਹੱਕ ਵਿਚ ਬੇਧੜਕ ਹੋ ਕੇ ਬੋਲਣਾ ਐਮ.ਪੀ. ਰਵਨੀਤ ਬਿੱਟੂ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੋਇਆ।


 ਬਿੱਟੂ ਨੇ ਇਨ੍ਹਾਂ ਕਲਾਕਾਰਾ ਨੂੰ ਅਤਿਵਾਦੀ ਕਹਿ ਕੇ ਮੁਕੱਦਮੇ ਦਰਜ ਕਰਨ ਦੀ ਗੱਲ ਕਹੀ ਅਤੇ ਯੂਥ ਕਾਂਗਰਸ ਨੂੰ ਇਨ੍ਹਾਂ ਕਲਾਕਾਰਾਂ ਵਿਰੁਧ ਅੰਦੋਲਨ ਸ਼ੁਰੂ ਕਰਨ ਦਾ ਅਦੇਸ਼ ਦਿਤਾ ਹੈ। ਰਵਨੀਤ ਬਿੱਟੂ ਦੀ ਇਸ ਹਰਕਤ ਉਤੇ ਯੂਨਾਈਟਿਡ ਸਿੱਖ ਪਾਰਟੀ ਦੇ ਮੁਖੀ ਭਾਈ ਜਰਨੈਲ ਸਿੰਘ ਨੇ ਤਿੱਖਾ ਪ੍ਰਤੀਕਰਮ ਲੈਂਦਿਆਂ ਕਿਹਾ ਸਿੱਖਾਂ ਉਪਰ ਜ਼ੁਲਮ ਕਰਨ ਵਾਲੇ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸੋਚ ਹਾਲੇ ਤਕ ਬਿੱਟੂ ਵਿਚ ਜ਼ਿੰਦਾ ਹੈ। ਭਾਈ ਜਰਨੈਲ ਸਿੰਘ ਨੇ ਕਿਹਾ ਇਹ ਸਿੱਖਾਂ ਵਿਰੁਧ ਜ਼ਹਿਰ ਉਗਲਣ ਦਾ ਕੋਈ ਵੀ ਮੌਕਾ ਨਹੀਂ ਛੱਡਦਾ ਪਰ ਜਦੋਂ ਸਿੱਖ ਨਾਲ ਬੇਇਨਸਾਫ਼ੀ ਦੀ ਗੱਲ ਹੰਦੀ ਹੈ ਤਾਂ ਇਸ ਦੇ ਮੂੰਹ ਉਤੇ ਤਾਲਾ ਲੱਗ ਜਾਂਦਾ ਹੈ। ਹਰਦੁਆਰ ਵਿਖੇ ਸਿੱਖਾਂ ਦਾ ਪ੍ਰਸਿੱਧ ਗੁਰਦੁਆਰਾ ਗਿਆਨ ਗੋਦੜੀ ਢਾਹ ਦਿਤਾ ਗਿਆ ਪਰ ਬਿੱਟੂ ਨਾ ਬੋਲਿਆ।  ਸਿੱਕਮ ਵਿਚ ਸਥਿਤ ਗੁਰਦੁਆਰ ਡਾਂਗਮਾਰ ਸਹਿਬ ਬੋਧੀਆਂ ਵਲੋਂ ਖ਼ਾਲੀ ਕਰਵਾਇਆ ਗਿਆ ਪਰ ਇਹ ਨਾ ਬੋਲਿਆ। ਪੂਰੇ ਦੇਸ਼ ਵਿਚ ਸਿੱਖਾਂ ਉਪਰ ਅਨੇਕਾਂ ਵਾਰ ਨਸਲੀ ਹਮਲੇ ਹੋਏ ਪਰ ਇਹ ਬਿੱਟੂ ਅਤੇ ਕਾਂਗਰਸੀ ਚੁੱਪ ਰਹੇ। ਭਾਈ ਜਰਨੈਲ ਸਿੰਘ ਨੇ ਕਿਹਾ ਬਿੱਟੂ ਨੂੰ ਸਿਰਫ਼ ਸਿੱਖਾਂ ਦੇ ਹੱਕ ਵਿਚ ਯੂਨਾਈਟਿਡ ਸਿੱਖ ਪਾਰਟੀ ਅਤੇ ਸਮੁੱਚਾ ਸਿੱਖ ਸਮਾਜ ਇਨ੍ਹਾਂ ਦੋਵਾਂ ਕਲਾਕਾਰਾਂ ਨਾਲ ਖੜਾ ਹੈ। ਹੁਣ ਵਕਤ ਬਦਲ ਚੁੱਕਾ ਹੈ। ਲੋਕਤੰਤਰ ਪ੍ਰਣਾਲੀ ਵਿਚ ਹਰ ਵਿਅਕਤੀ ਨੂੰ ਅਪਣੀ ਗੱਲ ਕਹਿਣ ਦਾ ਹੱਕ ਹੈ।