ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ 24 ਜੂਨ ਤਕ ਰੀਮਾਂਡ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਬਹਿਬਲ ਕਲਾਂ ਗੋਲੀਕਾਂਡ'

File

ਕੋਟਕਪੂਰਾ, ਮੋਗਾ, 21 (ਗੁਰਿੰਦਰ ਸਿੰਘ, ਅਮਜਦ ਖ਼ਾਨ) : ਬੀਤੇ ਕੱਲ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਉੱਘੇ ਕਾਰੋਬਾਰੀ ਪੰਕਜ ਮੋਟਰਜ਼ ਦੇ ਐਮ.ਡੀ. ਪੰਕਜ ਬਾਂਸਲ ਵਾਸੀ ਮੋਗਾ ਨੂੰ ਹਿਰਾਸਤ 'ਚ ਲਿਆ ਗਿਆ ਸੀ ਤੇ ਪਹਿਲਾਂ ਤੋਂ ਹੀ ਹਿਰਾਸਤ 'ਚ ਲਏ ਵਕੀਲ ਸੁਹੇਲ ਸਿੰਘ ਬਰਾੜ ਸਮੇਤ ਦੋਹਾਂ ਨੂੰ ਅੱਜ ਡਿਊਟੀ ਮੈਜਿਸਟ੍ਰੇਟ ਮੈਡਮ ਅਮਨਦੀਪ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਐਸਆਈਟੀ ਵਲੋਂ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ ਆਖਿਆ ਕਿ ਵਿਸ਼ੇਸ਼ ਜਾਂਚ ਟੀਮ ਬਹਿਬਲ ਗੋਲੀਕਾਂਡ ਦੌਰਾਨ ਪੁਲਿਸ ਦੀ ਜਿਪਸੀ 'ਤੇ ਗੋਲੀਆਂ ਮਾਰਨ, ਸਬੂਤ ਬਣਾਉਣ ਜਾਂ ਮਿਟਾਉਣ ਦੀ ਸਾਜ਼ਸ਼ ਦਾ ਪਰਦਾ ਫ਼ਾਸ਼ ਕਰਨ ਲਈ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਨੂੰ ਆਹਮੋ ਸਾਹਮਣੇ ਬਿਠਾ ਕੇ ਪੁਛਗਿਛ ਕਰਨਾ ਚਾਹੁੰਦੀ ਹੈ, ਕਿਉਂਕਿ ਜਿਪਸੀ ਉਪਰ ਮਾਰੀਆਂ ਗੋਲੀਆਂ ਦੇ ਕਾਰਤੂਸ ਕਿਥੋਂ ਆਏ, ਖ਼ਾਲੀ ਖੋਲ੍ਹ ਕਿਥੇ ਗਏ ਅਤੇ ਸੁਹੇਲ ਸਿੰਘ ਜਾਂ ਪੰਕਜ ਬਾਂਸਲ ਦੀ ਉਕਤ ਸਾਜ਼ਸ਼ ਵਿਚ ਕਿੰਨੀ ਕੁ ਭੂਮਿਕਾ ਸੀ, ਇਸ ਬਾਰੇ ਜਾਂਚ ਪੂਰੀ ਕਰਨੀ ਜ਼ਰੂਰੀ ਹੈ। ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਦੇ ਵਕੀਲਾਂ ਨੇ ਪੁਲਿਸ ਰਿਮਾਂਡ ਨਾ ਦੇਣ ਦੀਆਂ ਦਲੀਲਾਂ ਦਿਤੀਆਂ ਪਰ ਅਦਾਲਤ ਨੇ ਉਕਤਾਨ ਦੋਹਾਂ ਦਾ 24 ਜੂਨ ਤਕ ਪੁਲਿਸ ਰਿਮਾਂਡ ਦੇ ਦਿਤਾ।