ਪ੍ਰਤਾਪ ਸਿੰਘ ਬਾਜਵਾ ਦੀ ਫ਼ਤਿਹ ਤੇ ਪਾਂਡੇ ਨੂੰ ਪੁੱਤਰਾਂ ਦੀਆਂ ਨੌਕਰੀਆਂ ਦੀ ਪੇਸ਼ਕਸ਼ ਨਾ ਪ੍ਰਵਾਨ ਕਰਨ ਦ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਤਾਪ ਸਿੰਘ ਬਾਜਵਾ ਦੀ ਫ਼ਤਿਹ ਤੇ ਪਾਂਡੇ ਨੂੰ ਪੁੱਤਰਾਂ ਦੀਆਂ ਨੌਕਰੀਆਂ ਦੀ ਪੇਸ਼ਕਸ਼ ਨਾ ਪ੍ਰਵਾਨ ਕਰਨ ਦੀ ਸਲਾਹ

image

ਚੰਡੀਗੜ੍ਹ, 21 ਜੂਨ (ਭੁੱਲਰ) : ਦੋ ਕਾਂਗਰਸ ਵਿਧਾਇਕਾਂ ਫ਼ਤਿਹ ਜੰਗ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ’ਤੇ ਕੈਬਨਿਟ ਵਲੋਂ ਫ਼ੈਸਲਾ ਕਰ ਕੇ ਨੌਕਰੀਆਂ ਦੀ ਪੇਸ਼ਕਸ਼ ਪ੍ਰਵਾਨ ਨਾ ਕਰਨ ਦੀ ਅਪਣੇ ਭਾਈ ਫ਼ਤਿਹ ਤੇ ਸਾਬਕਾ ਮੰਤਰੀ ਰਾਕੇਸ਼ ਪਾਂਡੇ ਨੂੰ ਸਲਾਹ ਦਿਤੀ ਹੈ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਜਿਥੇ ਵਿਰੋਧੀ ਪਾਰਟੀਆਂ ਤਾਂ ਉਛਾਲ ਹੀ ਰਹੀਆਂ ਹਨ ਬਲਕਿ ਕਾਂਗਰਸ ਅੰਦਰ ਵੀ ਇਸ ਦਾ ਕਾਫ਼ੀ ਵਿਰੋਧ ਹੋ ਗਿਆ ਹੈ। ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤਕ ਇਸ ਦਾ ਵਿਰੋਧ ਕਰ ਚੁੱਕੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਵਿਵਾਦ ਭਖਣ ਦੇ ਬਾਅਦ ਕਿਹਾ ਕਿ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਦੇਸ਼ ਲਈ ਮਹਾਨ ਕੁਰਬਾਨੀਆਂ ਹਨ ਤੇ ਕਾਂਗਰਸ ਨਾਲ ਆਖਰ ਤਕ ਖੜੇ ਰਹੇ ਪਰ ਜਿਸ ਤਰ੍ਹਾਂ ਦੀ ਸਿਆਸਤ ਕੈਬਨਿਟ ਫ਼ੈਸਲੇ ਨੂੰ ਲੈ ਕੇ ਹੋ ਰਹੀ ਹੈ, ਉਸ ਸਥਿਤੀ ’ਚ ਇਹ ਨੌਕਰੀਆਂ ਨਹੀਂ ਲੈਣੀਆਂ ਚਾਹੀਦੀਆਂ। ਇਹ ਵੀ ਸਾਡੇ ਬਜ਼ੁਰਗਾਂ ਨੂੰ ਇਕ ਸ਼ਰਧਾਂਜਲੀ ਹੋਵੇਗੀ।
ਬਾਜਵਾ ਨੇ ਇਹ ਵੀ ਕਿਹਾ ਕਿ ਉਹ ਹਮੇਸ਼ਾ ਹੀ ਇਸ ਗੱਲ ਦੇ ਹੱਕ ’ਚ ਰਹੇ ਹਨ ਕਿ ਲੰਮੇ ਸਮੇਂ ਤੋਂ ਸੜਕਾਂ ’ਤੇ ਰੁਲ ਰਹੇ ਬੇਰੁਜ਼ਗਾਰਾਂ, ਲੋੜਵੰਦਾਂ ਨੂੰ ਪਹਿਲਾਂ ਰੁਜ਼ਗਾਰ ਮਿਲਣਾ ਚਾਹੀਦਾ ਹੈ ਅਤੇ ਇਹ ਕਾਂਗਰਸ ਸਰਕਾਰ ਦਾ ਨੌਜਵਾਨਾਂ ਨਾਲ ਵਾਅਦਾ ਵੀ ਸੀ।