ਪਟਿਆਲਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼, 3 ਕਾਬੂ
ਇਸ ਤੋਂ ਪਹਿਲਾਂ ਪੁਲਿਸ ਵੱਲੋਂ ਹਲਕਾ ਘਨੌਰ ਵਿਖੇ ਦੋ ਨਾਜਾਇਜ਼ ਫੈਕਟਰੀਆਂ ਅਤੇ ਸਮਾਣਾ ਨੇੜੇ ਵੀ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਸੀ।
ਪਟਿਆਲਾ : ਪਟਿਆਲਾ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ਦਰਅਸਲ ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਦੇ ਜ਼ਿਲ੍ਹੇ 'ਚੋਂ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਫੈਕਟਰੀ ਦਾ ਪਰਦਾਫਾਸ਼ ਕਰਦਿਆਂ ਭਾਰੀ ਮਾਤਰਾ ’ਚ ਸਮਾਨ ਅਤੇ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਇਸ ਦੀ ਪੁਸ਼ਟੀ ਕਰਦਿਆਂ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਸ ਸਾਲ ਮਾਰਚ ਮਹੀਨੇ ਵਿਚ ਨਾਜਾਇਜ਼ ਸ਼ਰਾਬ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਪਹਿਲਾਂ ਮੁਲਜ਼ਮਾਂ ਵੱਲੋਂ ਸ਼ਹਿਰ ਦੀ ਏਕਤਾ ਨਗਰ ਵਿਖੇ ਧੰਦਾ ਸ਼ੁਰੂ ਕੀਤਾ ਗਿਆ
ਪਰ ਪੁਲਿਸ ਦੇ ਡਰੋਂ ਇਨ੍ਹਾਂ ਨੇ ਆਪਣਾ ਠਿਕਾਣਾ ਬਦਲ ਲਿਆ ਤੇ ਨੇੜਲੇ ਪਿੰਡ ਝਬਕਰਾ ਵਿਖੇ ਫੈਕਟਰੀ ਲਾ ਲਈ ਸੀ।ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਹਲਕਾ ਘਨੌਰ ਵਿਖੇ ਦੋ ਨਾਜਾਇਜ਼ ਫੈਕਟਰੀਆਂ ਅਤੇ ਸਮਾਣਾ ਨੇੜੇ ਵੀ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਇਕ ਫੈਕਟਰੀ ਦਾ ਪਰਦਾਫਾਸ਼ ਕੀਤਾ ਸੀ।