ਨਿਊਯਾਰਕ ਦੇ ਇਕ ਘਰ ਨੂੰ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ 3 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਨਿਊਯਾਰਕ ਦੇ ਇਕ ਘਰ ਨੂੰ ਅੱਗ ਲੱਗਣ ਕਾਰਨ ਭਾਰਤੀ ਮੂਲ ਦੇ 3 ਲੋਕਾਂ ਦੀ ਮੌਤ

image

ਨਿਊਯਾਰਕ, 21 ਜੂਨ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਇਕ ਘਰ ਵਿਚ ਅੱਗ ਲੱਗਣ ਕਾਰਨ ਇਕ ਭਾਰਤੀ ਮੂਲ ਦੇ ਜੋੜੇ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਡਬਲਿਊ. ਪੀ. ਆਈ. ਐਕਸ. ਟੀਵੀ ਸਟੇਸ਼ਨ ਨੇ ਦਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਫ਼ਾਇਰਫ਼ਾਈਟਰ ਉਥੇ ਪਹੁੰਚੇ ਤਾਂ ਘਰ ਅੱਗ ਦੀ ਲਪੇਟ ਵਿਚ ਆਇਆ ਹੋਇਆ ਸੀ ਅਤੇ ਇਕ ਫ਼ਲੈਟ ਦੀ ਬੇਸਮੈਂਟ ਵਿਚੋਂ 2 ਲਾਸ਼ਾਂ ਮਿਲੀਆਂ। ਫ਼ਾਇਰਫ਼ਾਈਟਰਾਂ ਨੂੰ ਅਗਲੇ ਦਿਨ ਤੀਜੀ ਲਾਸ਼ ਮਿਲੀ।
ਨਿਊਯਾਰਕ ਪੋਸਟ ਨੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਜੋੜੇ ਦੀ ਪਛਾਣ ਨੰਦਾ ਬਾਲੋ ਪਰਸਾਦ ਅਤੇ ਬੋਨੋ ਸਲੀਮਾ ਸੈਲੀ ਪਰਸਾਦ ਵਜੋਂ ਕੀਤੀ ਹੈ। ਉਨ੍ਹਾਂ ਦੇ ਬੇਟੇ ਡੇਵੋਨ ਪਰਸਾਦ (22) ਦੀ ਲਾਸ਼ ਅਗਲੇ ਦਿਨ ਹੀ ਮਿਲੀ ਸੀ। ਡਬਲਿਊ. ਪੀ. ਆਈ. ਐਕਸ. ਮੁਤਾਬਕ ਇਸ ਘਟਨਾ ਨੂੰ ਅਧਿਕਾਰੀਆਂ ਨੇ ਫ਼ਾਈਵ-ਅਲਾਰਮ ਫ਼ਾਇਰ ਵਜੋਂ ਸ਼੍ਰੇਣੀਬੱਧ ਕੀਤਾ ਸੀ, ਜੋ ਤੇਜ਼ ਹਵਾਵਾਂ ਕਾਰਨ ਚਾਰ ਹੋਰ ਘਰਾਂ ਵਿਚ ਫੈਲ ਗਈ। ਇਸ ਨੇ ਅੱਗੇ ਦਸਿਆ ਕਿ 9 ਪਰਵਾਰਾਂ ਦੇ 29 ਬਾਲਗ ਅਤੇ 13 ਬੱਚੇ ਅੱਗ ਨਾਲ ਪ੍ਰਭਾਵਿਤ ਹੋਏ ਹਨ, ਜਦੋਂ ਕਿ ਕਈ ਫ਼ਾਇਰਫ਼ਾਈਟਰ ਜ਼ਖ਼ਮੀ ਹੋਏ ਹਨ।
ਨਿਊਯਾਰਕ ਪੋਸਟ ਨੇ ਕਿਹਾ ਕਿ ਰਿਸ਼ਤੇਦਾਰਾਂ ਦੇ ਅਨੁਸਾਰ, ਨੰਦਾ ਪਰਸਾਦ ਦਵਾਈਆਂ ਬਣਾਉਣ ਵਾਲੀ ਕੰਪਨੀ ਤੋਂ ਸੇਵਾਮੁਕਤ ਹੋਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਜੇ.ਐਫ਼.ਕੇ. ਹਵਾਈ ਅੱਡੇ ’ਤੇ ਕੰਮ ਕਰਦੀ ਸੀ।      (ਏਜੰਸੀ)