ਭਾਰਤੀ ਅੰਬੈਸੀ ਦੇ ਯੋਗ ਕੈਂਪ ਵਿਚ ਕੀਤੀ ਰਿਕਾਰਡ ਤੋੜ ਸ਼ਮੂਲੀਅਤ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਅੰਬੈਸੀ ਦੇ ਯੋਗ ਕੈਂਪ ਵਿਚ ਕੀਤੀ ਰਿਕਾਰਡ ਤੋੜ ਸ਼ਮੂਲੀਅਤ

image

ਵਸ਼ਿਗਟਨ ਡੀ ਸੀ, 21 ਜੂਨ (ਸੁਰਿੰਦਰ ਗਿੱਲ) : ਯੋਗ ਅਤੇ ਪ੍ਰਾਣਾਯਾਮ ਦੇ ਆਸਨ ਸਰੀਰ ਦੇ ਅੰਦਰੂਨੀ ਅੰਗਾਂ ਦੀ ਇਕ ਕਿਸਮ ਦੀ ਮਸਾਜ ਕਰਦੇ ਹਨ। ਹਰ ਕੋਈ ਸਿਹਤਮੰਦ ਅਤੇ ਫਿੱਟ ਰਹਿਣਾ ਚਾਹੁੰਦਾ ਹੈ। ਅਜਿਹੇ ’ਚ ਯੋਗਾ ਨਾ ਸਿਰਫ ਸਿਹਤ ਨੂੰ ਸਿਹਤਮੰਦ ਬਣਾ ਸਕਦਾ ਹੈ ਸਗੋਂ ਫਿੱਟ ਰੱਖਣ ’ਚ ਵੀ ਮਦਦ ਕਰ ਸਕਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਯੋਗ ਦੇ ਫਾਇਦਿਆਂ ਬਾਰੇ ਦਸਿਆ ਜਾਂਦਾ ਹੈ। ਭਾਰਤੀ ਅੰਬੈਸੀ ਨੇ ਵਸ਼ਿਗਟਨ ਡੀ ਸੀ ਦੀ ਮਸ਼ਹੂਰ ਜਗਾ ਮਾਨੋਮੈਟਸ ਤੇ ਯੋਗਾਂ ਸ਼ਿਵਰ ਲਗਾ ਕੇ ਪੂਰੀ ਦੁਨੀਆ ਨੂੰ ਸੰਦੇਸ਼ਾ ਦਿੱਤਾ ਹੈ ਕਿ ਯੋਗਾਂ ਹਰੇਕ ਵਿਅਕਤੀ ਲਈ ਕਰਨਾ ਜ਼ਰੂਰੀ ਜ਼ਰੂਰੀ ਹੈ।
ਤਰਨਜੀਤ ਸਿੰਘ ਸੰਧੂ ਨੇ ਅਪਨੇ ਸੰਦੇਸ਼ ਵਿੱਚ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਦਰ ਮੋਦੀ ਵੱਲੋਂ ਯੋਗ ਪ੍ਰਥਾ ਨੂੰ ਦੁਨੀਆ ਵਿੱਚ ਪ੍ਰਫਲਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।ਜਿਸ ਦੇ ਨਤੀਜੇ ਵਜੋ ਦੁਨੀਆ ਦੀ ਰਾਜਧਾਨੀ ਵਸ਼ਿਗਟਨ ਡੀ ਸੀ ਵਿੱਚ ਇਹ ਰਿਕਾਰਡ ਤੋੜ ਇਕੱਠ ਯੋਗਾਂ ਦੇ ਪ੍ਰਸ਼ੰਸਕਾ ਦੀ ਸ਼ਮੂਲੀਅਤ ਦਸ ਰਿਹਾ ਹੈ।ਉਹਨਾਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਯੋਗੇ ਦੇ ਮਹੱਤਵ ਤੋ ਜਾਣੂ ਵੀ ਕਰਵਾਇਆ। ਸ਼ੁਰੂ ਵਿੱਚ ਹਰੇਕ ਦੀ ਰਜਿਸਟਰੇਸ਼ਨ ਕਰਵਾਈ ਗਈ ਤੇ ਹਰੇਕ ਨੂੰ ਯੋਗ ਕਿੱਟ ਦਿੱਤੀ ਗਈ। ਸਾਰਿਆਂ ਦੀ ਇਕ ਸਾਰ ਡਰੈਸ ਯੋਗ ਅਭਿਆਸ ਕਰਨ ਸਮੇ ਵੱਖਰਾ ਹੀ ਦ੍ਰਿਸ਼ ਪੇਸ਼ ਕਰ ਰਹੀ ਸੀ। ਜਿਸ ਨੂੰ ਵੇਖ ਸਥਾਨਕ ਗੋਰਿਆਂ ਤੇ ਕਾਲਿਆਂ ਨੇ ਵੀ ਯੋਗੇ ਦਾ ਲੁਤਫ ਲਿਆ। ਜਿੱਥੇ ਇਹ ਯੋਗ ਦਿਵਸ ਹਰੇਕ ਨੂੰ ਯੋਗ ਅਭਿਆਸ ਨੂੰ ਜਾਣੂ ਕਰਵਾ ਗਿਆ,ਉੱਥੇ ਇਸ ਦੇ ਲਾਭ ਪ੍ਰਤੀ ਜਾਣੂ ਕਰਵ ਗਿਆ । ਜੋ ਹਿੱਸਾ ਲੈਣ ਵਾਲਿਆਂ ਲਈ ਸਰੋਤ ਸੀ।
ਆਸ ਹੈ ਕਿ ਅਗਲੇ ਸਾਲ ਇਸ ਯੋਗਾਂ ਸ਼ਿਵਰ ਲਈ ਦੁਗਣੀ ਤਦਾਦ ਵਿੱਚ ਲੋਕ ਸ਼ਮੂਲੀਅਤ ਦੀ ਆਸ ਹੈ। ਇਸ ਸਾਰੀ ਕਾਰਗੁਜ਼ਾਰੀ ਵਿੱਚ ਅੰਸ਼ੂ ਸ਼ਰਮਾ ਕੁਮਿਨਟੀ ਮਨਿਸਟਰ ਦਾ ਕਾਫੀ ਯੋਗਦਾਨ ਹੈ।


 ਜਿਨਾ ਨੇ ਥਾਂ ਥਾਂ ਜਾ ਕੇ ਲੋਕਾ ਨੂੰ ਜਾਗਰੂਕ ਕੀਤਾ ਸੀ।