ਘੰਟੇ ਦੀ ਬਾਰਸ਼ ਨੇ ਡੇਰਾਬੱਸੀ ਸ਼ਹਿਰ ਕੀਤਾ ਜਲ-ਥਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਦੁਪਿਹਰ ਵੇਲੇ ਹੋਈ ਬਾਰਿਸ਼ ਨੇ ਜਿੱਥੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਉਥੇ ਸਥਾਨਕ ਸ਼ਹਿਰ ਵਾਸੀਆਂ ਲਈ ਇਹ ਬਾਰਿਸ਼ ਮੁਸੀਬਤ ਬਣ ਕੇ ਆਈ। ਡੇਰਾਬੱਸੀ....

Heavy Rain

ਡੇਰਾਬੱਸੀ, ਅੱਜ ਦੁਪਿਹਰ ਵੇਲੇ ਹੋਈ ਬਾਰਿਸ਼ ਨੇ ਜਿੱਥੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਉਥੇ ਸਥਾਨਕ ਸ਼ਹਿਰ ਵਾਸੀਆਂ ਲਈ ਇਹ ਬਾਰਿਸ਼ ਮੁਸੀਬਤ ਬਣ ਕੇ ਆਈ। ਡੇਰਾਬੱਸੀ ਸ਼ਹਿਰ ਵਿੱਚ ਕਰੀਬ ਇੱਕ ਘੰਟਾ ਹੋਈ ਜੰਮ ਕੇ ਹੋਈ ਬਾਰਿਸ਼ ਕਾਰਨ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰ ਨੇ ਨਦੀ ਦਾ ਰੂਪ ਧਾਰਨ ਕਰ ਲਿਆ ਅਤੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਫੂਕ ਕੱਢ ਦਿੱਤੀ। ਕਿਉਕਿ ਲੋਕਾਂ ਦਾ ਕਹਿਣਾ ਹੈ ਕਿ ਨਿਕਾਸੀ ਪ੍ਰਬੰਧ ਠੀਕ ਨਾ ਹੋਣ ਕਾਰਨ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ੍ਹ ਗਿਆ।

ਸ਼ਹਿਰ ਦੀ ਕਾਲਜ ਕਲੋਨੀ, ਪ੍ਰੀਤ ਨਗਰ, ਮੇਨ ਬਜ਼ਾਰ, ਅਨਾਜ ਮੰਡੀ ਅਤੇ ਗੁਲਾਬਗੜ੍ਹ ਰੋਡ 'ਚ ਮੀਹ ਦਾ ਪਾਣੀ ਭਰਨ 'ਤੇ ਜਲ-ਥਲ ਹੋ ਗਿਆ।  ਕਈ ਥਾਈ ਤਾਂ ਘਰਾਂ 'ਤੇ ਦੁਕਾਨਾਂ ਵਿੱਚ ਬਾਰਿਸ਼ ਦਾ ਪਾਣੀ ਵੜ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੌਂਸਲ ਵਲੋਂ ਪਾਣੀ ਦੀ ਨਿਕਾਸੀ ਲਈ ਪਾਏ ਗਲੀਆ 'ਚ ਜ਼ਮੀਨਦੋਜ਼ ਪਾਇਪ ਬਰਸਾਤ ਦਾ ਪਾਣੀ ਨਾ ਸਹਾਰ ਸਕੀਆ। ਲੋਕਾਂ ਦਾ ਕਹਿਣਾ ਹੈ ਕਿ ਕੌਂਸਲ ਨੂੰ ਇੰਨਾਂ ਛੋਟੇ ਪਾਇਪਾਂ ਦੀ ਥਾਂ ਵੱਡੇ ਪਾਇਪ ਪਾਉਣੇ ਚਾਹੀਦੇ ਸੀ।

ਸ਼ਹਿਰ ਦੇ ਲੋਕਾਂ ਨੇ ਨਗਰ ਕੌਂਸਲ ਰੋਸ ਪ੍ਰਗਟ ਕਰਦਿਆ ਕਿਹਾ ਕਿ ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਵੀ ਪਾਣੀ ਘਰਾਂ ਵਿੱਚ ਵੜ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰਾ ਵਲੋਂ ਬਰਸਾਤੀ ਪਾਣੀ ਦੇ ਪਾਇਪ ਕਈ ਥਾਂ ਸਿਵਰੇਜ ਵਾਲੇ ਮੇਨ ਹਾਲ ਨਾਲ ਜੋੜੇ ਹੋਏ ਹਨ ਜਿਸ ਕਾਰਨ ਪਾਣੀ ਦੀ ਨਿਕਾਸੀ ਕਾਫੀ ਹੋਲੀ ਹੁੰਦੀ ਹੈ। ਡੇਰਾਬੱਸੀ ਦੇ ਮੇਨ ਬਜ਼ਾਰ ਦੀ ਐਂਟਰੀ ਪੁਆਇੰਟ 'ਤੇ ਬੀਤੇ ਕਈ ਸਾਲਾਂ ਤੋਂ ਲਗਾਤਾਰ ਦੁਕਾਨਾਂ ਅੰਦਰ ਪਾਣੀ ਭਰਦਾ ਆ ਰਿਹਾ ਹੈ। ਹਲਾਕਿ ਇੱਥੋਂ ਬਰਸਾਤ ਦਾ ਪਾਣੀ ਕੱਢਣ ਲਈ ਕੌਂਸਲ ਵੱਲੋਂ ਖ਼ੂਹ ਬਣਾ ਕੇ ਪੰਪ ਨਾਲ ਬਰਸਾਤੀ ਪਾਣੀ ਕੱਢਣ ਦਾ ਪ੍ਰਬੰਧ ਕੀਤਾ ਹੋਇਆ ਹੈ। ਪਰੰਤੂ ਅੱਜ ਇਹ ਤੰਤਰ ਵੀ ਫੇਲ੍ਹ ਸਾਬਿਤ ਹੋਇਆ।