ਆਂਗਨਵਾੜੀ ਕੇਂਦਰ 'ਚ ਸਿਹਤ ਜਾਗਰੂਕਤਾ ਕੈਂਪ
ਆਂਗਨਵਾੜੀ ਸੈਂਟਰ ਚੋਟੀਆਂ ਵਿਖੇ ਸਿਹਤ ਵਿਭਾਗ ਪੰਜਾਬ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਪ੍ਰੋਗਰਾਮ ਤਹਿਤ ਸਿਹਤ ਜਾਗਰੂਕਤਾ ...
ਰਾਮਪੁਰਾ ਫੂਲ, ਆਂਗਨਵਾੜੀ ਸੈਂਟਰ ਚੋਟੀਆਂ ਵਿਖੇ ਸਿਹਤ ਵਿਭਾਗ ਪੰਜਾਬ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਪ੍ਰੋਗਰਾਮ ਤਹਿਤ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਸਿਹਤ ਇੰਸਪੈਕਟਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਸਮਾਜ ਦੇ ਹਰ ਵਰਗ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਯਤਨਸ਼ੀਲ ਹੈ,
ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਨਿੱਜੀ ਸਫਾਈ ਵੱਲ ਧਿਆਨ ਦੇਈਏ ਤਾਂ 90 ਫੀਸਦੀ ਛੂਤ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਜੇਕਰ ਧਰਤੀ ਮਾਂ ਦੀ ਗੋਦ ਮੈਲੀ ਹੋ ਜਾਏ ਤਾਂ ਅਸੀਂ ਤੰਦਰੁਸਤ ਨਹੀਂ ਰਹਿ ਸਕਦੇ , ਸਾਡੀਆਂ ਆਦਤਾਂ ਹੀ ਜੇਕਰ ਖਰਾਬ ਹੋ ਜਾਣ ਤਾਂ ਤੰਦਰੁਸਤੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਖੁਸ਼ਹਾਲੀ ਦੇ ਰਾਖੇ ਸੂਬੇਦਾਰ ਬਿਕਰ ਸਿੰਘ ਨੇ ਜਿਥੇ ਸਿਹਤ ਵਿਭਾਗ
ਅਤੇ ਬਾਲ ਵਿਕਾਸ ਵਿਭਾਗ ਦੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਅਤੇ ਘਰਾਂ ਦੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਸੁਚੇਤ ਕੀਤਾ! ਇਸ ਮੌਕੇ ਸਿਹਤ ਕਰਮਚਾਰੀ ਰਣਜੀਤ ਕੌਰ, ਨਰਪਿੰਦਰ ਸਿੰਘ ਗਿੱਲ ਕਲਾਂ, ਗੁਰਮੀਤ ਕੌਰ, ਛਿੰਦਰ ਕੌਰ, ਸੁਰਿੰਦਰਪਾਲ ਕੌਰ ਵੀ ਮੌਜੂਦ ਸਨ।