ਕਰੋੜਾਂ ਦੀ ਲਾਗਤ ਨਾਲ ਬਣੇ ਮਿੰਨੀ ਰੋਜ਼ ਗਾਰਡਨ ਨੇ ਧਾਰਿਆ ਤਲਾਬ ਦਾ ਰੂਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਨਿਗਮ  ਅਧੀਨ  ਪੈਂਦੇ ਵਾਰਡ ਨੰਬਰ 29 ਵਿਚ ਗੈਸਪੁਰਾ ਮਿਨੀ  ਰੋਜ਼ ਗਾਰਡਨ ਬਣਿਆ ਤਲਾਬ ਜਾਨਕਾਰੀ ਦੇ ਅਨੁਸਾਰ ਮਿਨੀ ਰੋਜ ਗਾਰਡਨ ਸ਼ਰੋਮਣੀ...

Water in Park

ਲੁਧਿਆਣਾ,  ਨਗਰ ਨਿਗਮ  ਅਧੀਨ  ਪੈਂਦੇ ਵਾਰਡ ਨੰਬਰ 29 ਵਿਚ ਗੈਸਪੁਰਾ ਮਿਨੀ  ਰੋਜ਼ ਗਾਰਡਨ ਬਣਿਆ ਤਲਾਬ ਜਾਨਕਾਰੀ ਦੇ ਅਨੁਸਾਰ ਮਿਨੀ ਰੋਜ ਗਾਰਡਨ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਮੇਅਰ ਹਾਕਮ ਸਿੰਘ ਗੈਸਪੁਰਾ ਦੇ ਉਪਰਾਲ ਦੇ ਨਾਲ ਬਣਾਇਆ ਗਿਆ ਮਿਨੀ ਰੋਜ ਗਾਰਡਨ ਜਿਥੇ  ਇਲਾਕਾ ਨਿਵਾਸੀਆਂ ਨੇ ਸੈਰ-ਸਪਾਟਾ ਅਤੇ ਬੱਚਿਆਂ ਵਾਸਤੇ  ਝੂਲੇ ਅਤੇ ਇਸ ਦੇ ਨਾਲ-ਨਾਲ ਹੀ ਪਾਣੀ ਦਾ ਫਵਾਰਾ ਵੀ ਲਗਾਇਆ ਗਿਆ।  

ਇਸ ਇਲਾਕੇ ਦੇ ਰਹਿਣ ਵਾਲੇ ਡਾ ਪ੍ਰਦੀਪ ਨੇ ਜਾਨਕਾਰੀ ਦਿੱਤੀ ਕਿ ਗੈਸਪੁਰਾ ਇਲਾਕੇ ਚ ਬੱਚਿਆਂ ਦੇ ਖੇਡਣ ਅਤੇ ਲੋਕਾਂ ਲਈ ਸੈਰ ਕਰਨ ਲਈ ਪਾਰਕ ਨਾ ਹੋਣ ਕਾਰਣ ਇੱਥੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਸਾਬਕਾ ਮੇਅਰ ਹਾਕਮ ਸਿੰਘ ਗੈਸਪੁਰਾ ਸਾਬਕਾ ਕੋਂਸਲਰ ਦੇ ਸਹਿਯੋਗ ਨਾਲ ਮਿਨੀ ਰੋਜ ਗਾਰਡਨ ਬਣ ਕੇ ਤਿਆਰ ਹੋ ਗਿਆ। ਮਿਨੀ ਰੋਜ ਗਾਰਡਨ  ਬਣਾਉਣ ਲਈ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਬਰਸਾਤ ਦੇ ਦਿਨਾਂ ਚ ਗਾਰਡਨ ਵਿੱਚ 3-3 ਫੁੱਟ ਪਾਣੀ ਭਰਨ ਦੇ ਕਾਰਨ ਗਾਰਡਨ ਪੂਰਾ ਤਲਾਬ ਦਾ ਰੂਪ ਲੈ ਲੈਂਦਾ ਹੈ । 

ਜਾਣਕਾਰੀ ਮਿਲੀ ਹੈ ਕਿ ਗਾਰਡਨ ਚੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਿਵਰੇਜ ਪਾਇਪ ਲਾਇਨ ਠੀਕ ਨਾ ਹੋਣ ਕਾਰਣ ਕਈ ਕਈ ਦਿਨ ਤੱਕ ਗਾਰਡਨ ਵਿੱਚ ਖੜਾ ਰਹਿੰਦਾ ਹੈ ।ਜਿਸ ਕਾਰਣ ਨਾ ਤਾਂ ਕੋਈ ਉਥੇ ਬੱਚਾ ਖੇਡ ਸਕਦਾ ਹੈ। ਨਾ ਹੀ ਸੀਨਿਅਰ ਸਟੀਜਨ ਸੈਰ ਕਰ ਸਕਦੇ ਹਨ। ਇਸ ਦੇ ਇਲਾਵਾ ਬਰਸਾਤੀ ਪਾਣੀ ਭਰਿਆਂ ਹੋਣ ਕਾਰਣ ਕਈ ਤਰਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ। ਪਰ ਨਗਰ ਨਿਗਮ ਦੇ ਨਾ ਤੇ ਮੁਲਾਜਮ ਗਾਰਡਨ ਵੱਲ ਧਿਆਨ ਦੇ ਰਹੇ ਹਨ ਤੇ ਨਾ ਹੀ ਇਲਾਕੇ ਦੇ ਕੋਂਸਲਰ ਗਾਰਡਨ ਦੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਗੰਭੀਰ ਨਹੀ ਹਨ।